ਬਾਬਾ ਨਰਿੰਦਰ ਸਿੰਘ ਜੀ

Humbly request you to share with all you know on the planet!

His dwelling place was the Lotus feet of Baba Nand Singh Ji Maharaj and continues to be so. He once gave his permanent address as the Lotus feet of his beloved Master, Baba Nand Singh Ji Maharaj, and he is eternally dwelling there.

ਬਾਬਾ ਨੰਦ ਸਿੰਘ ਜੀ ਮਹਾਰਾਜ ਬਾਬਾ ਨਰਿੰਦਰ ਸਿੰਘ ਜੀ ਦੇ ਹਿਰਦੇ ਅਤੇ ਸਵਾਸਾਂ ਵਿੱਚ ਵਸੇ ਹੋਏ ਸਨ| ਆਪ ਨੇ ਆਪਣੀ ਜ਼ਿੰਦਗੀ ਦਾ ਹਰ ਪਲ ਪ੍ਰਭੂ ਚਿੰਤਨ ਅਤੇ ਗੁਰੂ-ਲਿਵ ਦੀ ਅਵਸਥਾ ਵਿੱਚ ਬਤੀਤ ਕੀਤਾ। ਹੁਣ ਤਕ ਪ੍ਰਚੱਲਿਤ ਅਧਿਆਤਮਕ ਸੰਸਕ੍ਰਿਤੀ ਤੋਂ ਅਲੱਗ ਆਪਣੇ ਵਿਸ਼ੇਸ਼ ਤਰ੍ਹਾਂ ਦੀ ਤਰੋਤਾਜ਼ਾ ਰੂਹਾਨੀ ਅਧਿਆਤਮਕ ਜ਼ਿੰਦਗੀ ਬਿਤਾਈ ਅਤੇ ਇਸ ਦਾ ਪ੍ਰਸਾਰ ਵੀ ਕੀਤਾ। ਸੱਚੇ ਪਿਆਰ ਅਤੇ ਇਕਾਗਰਤਾ ਨੂੰੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਅਤੇ ਕਠਿਨ ਇਮਤਿਹਾਨਾਂ ਵਿੱਚੋਂ ਗੁਜ਼ਰਨਾ ਪਿਆ। ਪਰੰਤੂ ਬਾਬਾ ਨਰਿੰਦਰ ਸਿੰਘ ਜੀ ਜੋ ਕਿ ਸਮਦ੍ਰਿਸ਼ਟੀ ਦੇ ਮਾਲਕ ਸਨ ਨੇ ਹਰੇਕ ਪਰੀਖਿਆ ਵਿੱਚ ਆਪਣੇ ਪ੍ਰਭੂ ਦੀ ਸ਼ਾਨਦਾਰ ਨੂਰਾਨੀ ਸ਼ਾਨ ਨੂੰ ਦੇਖਿਆ ਅਤੇ ਉਹ ਆਪਣੇ ਮਕਸਦ ਵਿੱਚ ਸੋਲ ਰਹੇ।

ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ॥

ਮਹਾਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਨੇ ਪਿਤਾ ਜੀ ਨੂੰ ਆਪਣੀ ਸਦੀਵੀ ਉਪਸਥਿਤੀ ਅਤੇ ਅੰਗ ਸੰਗ ਰਹਿਣ ਦਾ ਵਿਸ਼ਵਾਸ ਦਿਵਾਇਆ ਸੀ। ਬਾਬਾ ਜੀ ਨੇ ਹਜ਼ਾਰਾਂ ਚਣੌਤੀ ਭਰੀਆਂ ਸਥਿੱਤੀਆਂ ਅਤੇ ਮੁਸ਼ਕਿਲਾਂ ਭਰੀਆਂ ਘਾਟੀਆਂ ਵਿੱਚ ਸੁਰੱਖਿਆ ਦਾ ਭਰੋਸਾ ਦਿੱਤਾ|

ਇਸ ਤਰ੍ਹਾਂ ਪਿਤਾ ਜੀ ਦੀ ਸਹਾਇਤਾ ਅਤੇ ਸੁਰੱਖਿਆ ਦੀ ਜਿੰਮੇਵਾਰੀ ਪ੍ਰਮਾਣਿਕ ਰੂਪ ਵਿੱਚ ਬਾਬਾ ਜੀ ਦੀ ਮਿਹਰ ਹੀ ਸੀ।

ਉਹ ਪੂਰੀ ਤਰ੍ਹਾਂ ਪ੍ਰਭੂ, ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਲੀਨ ਸਨ। ਉਹ ਮੌਤ ਤੋਂ ਨਿਡਰ ਸਨ, ਆਪਣੇ ਕੀਤੇ ਵਿੱਚ ਵੀ ਪੂਰਨ ਭਾਂਤ ਲਗਨਸ਼ੀਲ ਅਤੇ ਸਮਰਪਿਤ ਸਨ। ਉਹ ਆਪਣੇ ਕੰਮ ਵਿੱਚ ਅਣਥੱਕ ਅਤੇ ਪੂਰਨ ਭਾਂਤ ਸਰਗਰਮ ਸਨ।

1947 ਦੀ ਦੇਸ਼-ਵੰਡ ਦੌਰਾਨ ਰਾਵਲਪਿੰਡੀ ਵਿੱਚ ਹੋਏ ਭਿਆਨਕ ਦੰਗਿਆਂ ਦੇ ਸਮੇਂ ਉਨ੍ਹਾਂ ਦੀ ਮਹਾਨ ਸੂਰਬੀਰਤਾ ਅਤੇ ਬਹਾਦਰੀ ਦੇ ਕਾਰਨਾਮੇ ਅਣਡਿੱਠੇ ਅਤੇ ਪ੍ਰਸ਼ੰਸਾ ਰਹਿਤ ਹੀ ਰਹਿ ਗਏ|

ਰੂਹਾਨੀ ਪਿਆਰ ਉਨ੍ਹਾਂ ਦੇ ਸਮੁੱਚੇ ਜੀਵਨ ਦੀ ਸਰਬਉਚ ਸ਼ਾਨ ਸੀ।

ਸਰਬ-ਸ੍ਰੇਸ਼ਟ ਸਮਰਾਟ ਨੂੰ ਨਮਸਕਾਰ (ਸਲਾਮੀ) ਕਰਨ ਦੀ ਉਨ੍ਹਾਂ ਦੇ ਦਿਲ ਵਿੱਚ ਤੀਬਰ ਲੋਚਾ ਸੀ। ਉਹ ਸਮਰਾਟ ਜੋ ਕਿ ਸਾਰੇ ਸਮਰਾਟਾਂ ਵਿੱਚ ਸਰਬ-ਸ੍ਰੇਸ਼ਟ ਸੀ ਅਤੇ ਇਸ ਤਰ੍ਹਾਂ “ਸ੍ਰੀ ਗੁਰੂ ਗ੍ਰੰਥ ਸਾਹਿਬ, ਪ੍ਰਗਟ ਗੁਰਾਂ ਦੀ ਦੇਹ ਨੂੰ ਸਲਾਮੀ ਦੇਣ ਦੀ ਰਵਾਇਤ ਅਰੰਭ ਹੋ ਗਈ|

ਭੁੱਚੋਂ ਕਲਾਂ ਦੇ ਮਹਾਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਪੰਜਾਹ ਸਾਲ ਪਹਿਲਾਂ ਹੀ ਇਲਾਹੀ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਸਭ ਤੋਂ ਪਿਆਰਾ ਪੁੱਤਰ ਬੈਂਡ ਲਿਆਵੇਗਾ ਅਤੇ ਆਪਣੀ ਪਿਆਰੀ ਸਲਾਮੀ ਭੇਟ ਕਰੇਗਾ।

ਆਪਣੇ ਪਰਮ ਪਿਤਾ ਪਰਮਾਤਮਾ ਨੂੰ ਉਨ੍ਹਾਂ ਦੀ ਸਲਾਮੀ, ਉਨ੍ਹਾਂ ਦੀ ਸੱਚੀ ਪ੍ਰਾਰਥਨਾ ਚਰਮ-ਸੀਮਾਂ (ਸਿਖਰ) ਸੀ ਕਿ ਕਿਵੇਂ ਪ੍ਰਭੂ ਰੰਗ ਵਿੱਚ ਰੰਗਿਆ ਹੋਇਆ ਇਕ ਸੱਚਾ ਪ੍ਰੇਮੀ ਆਪਣੇ ਪਿਆਰੇ ਪ੍ਰਭੂ ਨੂੰ ਪੁਕਾਰਦਾ ਹੈ, ਕਿਵੇਂ ਇਕ ਤੜਪਦੇ ਦਿਲ ਵਿੱਚੋਂ ਇਕ ਦੁੱਖ ਭਰੀ ਵੇਦਨਾ ਨਿਕਲਦੀ ਹੈ, ਕਿਵੇਂ ਇਕ ਸੱਚਾ ਸੇਵਕ ਆਪਣੇ ਮਾਲਕ ਦੇ ਪਵਿੱਤਰ ਚਰਨਾਂ ਤੇ ਆਪਣਾ ਸਭ ਕੁਝ ਨਿਛਾਵਰ ਕਰਦਾ ਹੈ, ਕਿਵੇਂ ਸੱਚੇ ਪਿਆਰ ਦਾ ਪ੍ਰਭਾਵ ਰੰਗ ਲਿਆਉਂਦਾ ਹੈ, ਆਨੰਦ ਦੇ ਸਮੁੰਦਰ ਵਿੱਚ ਹਰ ਹਿਰਦੇ ਨੂੰ ਪਵਿੱਤਰ ਕਰ ਦਿੰਦਾ ਹੈ ਅਤੇ ਆਪਣੇ ਆਪ ਵਿੱਚ ਸਮੋ ਲੈਂਦਾ ਹੈ।

ਉਨ੍ਹਾਂ ਦੀ ਪ੍ਰਭੂ ਪੁਕਾਰ ਆਤਮ ਰਸ, ਨਾਮ ਰਸ ਅਤੇ ਪ੍ਰੇਮ-ਰਸ ਨਾਲ ਪਰਿਪੂਰਣ ਹੁੰਦੀ ਸੀ ਅਤੇ ਸੰਗਤ ਵਿੱਚ ਹਰੇਕ ਹਿਰਦੇ ਨੂੰ ਇੱਕ ਰਹੱਸਮਈ ਚਮਤਕਾਰ ਨਾਲ ਆਪਣੇ ਵੱਲ ਖਿੱਚ ਲੈਂਦੀ ਸੀ।

ਉਨ੍ਹਾਂ ਦੇ ਸਰੀਰਕ ਚੋਲਾ ਤਿਆਗਣ ਦੇ ਪੰਜ ਦਿਨ ਬਾਅਦ ਵੀ ਉਨ੍ਹਾਂ ਦੇ ਪਵਿੱਤਰ ਚਿਹਰੇ ਦੀ ਇਲਾਹੀ ਸ਼ਾਨ ਅਤੇ ਪਵਿੱਤਰ ਤੇਜੱਸਵੀ ਚਮਕ ਵਿੱਚ ਕੋਈ ਘਾਟ ਨਹੀਂ ਆਈ ਸੀ।

ਬਾਬਾ ਨਰਿੰਦਰ ਸਿੰਘ ਜੀ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਮਹਾਂ-ਪ੍ਰਕਾਸ਼ ਦੇ ਸਦੀਵੀ ਰੱਬੀ ਪ੍ਰਕਾਸ਼ ਦਾ ਅਮਰ ਪੁੰਜ ਮੰਨਿਆ ਹੈ ਜਿਸ ਤੋਂ ਉੱਪਰ ਕੋਈ ਹੋਰ ਮਹਾਨ ਪ੍ਰਕਾਸ਼ ਨਹੀਂ ਹੈ। ਬਾਬਾ ਜੀ ਦੀ ਇਹੋ ਜਿਹੀ ਇਲਾਹੀ-ਦ੍ਰਿਸ਼ਟੀ ਉਨ੍ਹਾਂ ਲਈ ਇਕ ਬਹੁਤ ਅਮੁਲ ਬਖਸ਼ਿਸ਼ ਸੀ। ਇਸ ਅਲੌਕਿਕ ਪ੍ਰਕਾਸ਼ ਵਿੱਚ ਉਨ੍ਹਾਂ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਪ੍ਰਭੂ ਪ੍ਰਕਾਸ਼ ਦੇ ਰੂਪ ਵਿੱਚ ਦ੍ਰਿਸ਼ਟੀਗੋਚਰ ਕੀਤਾ ਸੀ। ਮਹਾਨ ਬਾਬਾ ਜੀ ਦਾ ਭੌਤਿਕ ਸਰੀਰ ਆਨੰਦਮਈ ਪ੍ਰਕਾਸ਼ ਵਿੱਚ ਤਬਦੀਲ ਹੋ ਗਿਆ ਅਤੇ ਇਸ ਮਹਾਂਪ੍ਰਕਾਸ਼ ਨੇ ਬਾਬਾ ਨਰਿੰਦਰ ਸਿੰਘ ਜੀ ਨੂੰ ਪੂਰਨ ਭਾਂਤ ਆਪਣੇ ਵਿੱਚ ਸਮਾਅ ਲਿਆ। ਮੇਰੇ ਪਿਤਾ ਜੀ ਦਾ ਭੌਤਿਕ ਸਰੀਰ ਵੀ ਇਸ ਪ੍ਰਕਾਸ਼ ਵਿੱਚ ਅਭੇਦ ਹੋ ਕੇ ਪ੍ਰਕਾਸ਼ ਦਾ ਰੂਪ ਹੀ ਬਣ ਗਿਆ।

ਬਾਬਾ ਨਰਿੰਦਰ ਸਿੰਘ ਜੀ ਨੇ ਇਕ ਵਾਰ ਫੁਰਮਾਇਆ ਸੀ,

“ਯਾਦ ਰੱਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ-ਕਮਲਾਂ ਵਿੱਚ ਸੱਚੀ “ਸ਼ਰਨਾਗਤ” ਨਾਲ ਮੁਕਤੀ ਰੂਪੀ ਅਨਮੋਲ ਵਸਤੂ ਤੁਹਾਡੇ ਪੈਰਾਂ ਵਿੱਚ ਰੁਲੇਗੀ।”
ਸਭ ਅਮੋਲਕ ਵਸਤੂਆਂ ਤੋਂ ਸਰਬ ਸ੍ਰੇਸ਼ਟ, ਅਮੋਲਕ ਮਿਠਾਸ ਤੋਂ ਵੀ ਜ਼ਿਆਦਾ ਮਿੱਠਾ, ਪਾਕੀਜ਼ਗੀ ਨਾਲੋਂ ਵੀ ਜ਼ਿਆਦਾ ਪਾਕੀਜ਼ਾ ਇਸ ਕੂਕਰ ਵਾਸਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਪਵਿੱਤਰ ਨਾਮ ਹੈ ਜੋ ਹਜ਼ਾਰਾਂ ਸੂਰਜਾਂ ਅਤੇ ਚੰਦਰਮਾਵਾਂ ਦੀ ਚਮਕ ਨੂੰ ਵੀ ਮਾਤ ਪਾਉਂਦਾ ਹੈ|
ਇਸ ਮਾਇਆ ਰੂਪੀ ਸੰਸਾਰ ਵਿੱਚ ਜੇ ਕੋਈ ਵਸਤੂ ਵਾਸਤਵਿਕ ਹੈ ਤਾਂ ਉਹ ਮੇਰੇ ਲਈ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਪਵਿੱਤਰ ਨਾਮ ਹੈ।
ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ||
ਏਕੁ ਨਾਮੁ ਦੀਓ ਮਨ ਮੰਤਾ
ਬਿਨਸਿ ਨ ਕਤਹੂ ਜਾਤਿ॥੦||
ਸਤਿਗੁਰਿ ਪੂਰੈ ਕੀਨੀ ਦਾਤਿ||
ਹਰਿ ਹਰਿ ਨਾਮੁ ਦੀਓ ਕੀਰਤਨ ਕਉ
ਭਈ ਹਮਾਰੀ ਗਾਤਿ॥
ਆਪਣੇ ਚਰਨ-ਕਮਲਾਂ ਵਿੱਚ ਨਿਵਾਸ ਦੇ ਕੇ ਮੈਨੂੰ ਪਿਆਰੇ ਸੱਚੇ ਗੁਰੂ ਨੇ ਮਹਾਂ ਮਾਇਆ ਦੇ ਬੰਧਨਾਂ ਦੀ ਭਾਰੀ ਪਕੜ ਤੋਂ ਮੁਕਤੀ ਦਿਵਾ ਦਿੱਤੀ ਹੈ।
ਉਸ ਮਹਾਨ ਗੁਰੂ ਨੇ ਮੇਰੇ ਉੱਪਰ ਉਸ ਰੱਬੀ-ਨਾਮ ਦੀ ਬਖਸ਼ਿਸ਼ ਕੀਤੀ ਹੈ ਜੋ ਹਮੇਸ਼ਾ ਅਮਰ ਹੈ।
ਉਸ ਨੇ ਮੈਨੂੰ ਰੱਬੀ-ਨਾਮ ਦੀ ਮਹਿਮਾ ਅਤੇ ਪ੍ਰਸ਼ੰਸਾ ਦੀ ਅਪਾਰ ਬਖਸ਼ਿਸ਼ ਨਾਲ ਕਿਰਤਾਰਥ ਕੀਤਾ ਹੈ।
ਗੁਰੂ ਨਾਨਕ ਦਾਤਾ ਬਖਸ਼ ਲੈ॥
ਬਾਬਾ ਨਾਨਕ ਬਖਸ਼ ਲੈ॥

ਇਸ ਦਰਦ ਭਰੀ ਬੇਨਤੀ ਦੀ ਬਾਰ ਬਾਰ ਅਰਜੋਈ ਅਤੇ ਜੋਦੜੀ ਉਪਰੰਤ, ਸ੍ਰੀ ਗੁਰੂ ਨਾਨਕ ਸਾਹਿਬ ਨੇ ਦੁਖੀ ਆਤਮਾਵਾਂ ਨੂੰ ਦੁੱਖ ਤੋਂ ਅਤੇ ਬੀਮਾਰ ਵਿਅਕਤੀਆਂ ਨੂੰ ਬੀਮਾਰੀ ਤੋਂ ਛੁਟਕਾਰਾ ਦਿਵਾਇਆ ਹੈ। ਪਾਪੀਆਂ ਨੂੰ ਉਨ੍ਹਾਂ ਦੇ ਪਾਪ ਤੋਂ ਮੁਕਤੀ ਮਿਲ ਗਈ ਹੈ ਅਤੇ ਉਹ ਆਤਮਾਵਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀਆਂ ਪਿਆਸੀਆਂ ਸਨ ਉਹ ਵੀ ਤ੍ਰਿਪਤ ਹੋ ਗਈਆਂ। ਉਨ੍ਹਾਂ ਨੇ ਪਰਮ ਪਿਆਰੇ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਮਿਹਰ ਦਾ ਆਨੰਦ ਪ੍ਰਾਪਤ ਕਰ ਲਿਆ|

ਸ੍ਰੀ ਗੁਰੂ ਨਾਨਕ ਸਾਹਿਬ ਜੀ ਸਰਬ-ਵਿਆਪਕ ਹੈ ਅਤੇ ਸਭ ਵਿੱਚ ਵਸਦਾ ਹੈ, ਸਭ ਵਿੱਚ ਸਮਾਇਆ ਹੋਇਆ ਹੈ।