Guru Nanak Daata Baksh Lai Baba Nanak Baksh Lai

Share and Help us Spread the Message:

... Then came the divine oracle of Mahan Baba Nand Singh Ji Maharaj :

Oh my son, whosoever recites this prayer to the All Merciful Lord Guru Nanak shall be saved from forthcoming terrible times of this Kalyug.

O
ne day I was busy for quite some time in writing down all my personal accounts of the last few months and in filing the relevant receipts.

When I went into the holy presence of Sri Guru Granth Sahib at the time of my evening prayer and got immersed in Nam Simran I was blessed with a revealing vision.

Baba Harnam Singh Ji Maharaj asked me “You spent most of the day today in account keeping. You ask for the details of accounts from every one you deal with. If you are asked to furnish the accounts of this birth of yours?” (I was shaken). “Not only of this birth if the whole account of all your previous births is called for, what shall happen to you?,” He added. I was totally shaken and realised that everyone is accountable for one’s deeds, good or bad. Every one is answerable for one’s sins to God. One has to render a detailed account of all the deeds. And how perfect would be the accountability and dispensation of justice in the highest Court of Truth and nothing but the Truth.

Suddenly I remembered the holy words of Baba Nand Singh Ji Maharaj:

‘Saadhi Hasaab Naal Nahin Mukini
Hasaab Naal Saadhi Poori Nahin Paini’

We can never be saved on the basis of our accounts, deeds. And thereafter, I suddenly saw my own worshipful father standing with folded hands in utmost humility with a prayer rising deep from his soul.

Guru Nanak Data Baksh Lai
Baba Nanak Baksh Lai

I then fully understood the significance of this great spiritual prescription, a wonderful remedy for the dreadful malady of one’s deeds from which none can escape.

Sri Guru Nanak Sahib's infinite mercy knows no limits. Guru Nanak forgives the greatest sinners. The all compassionate Lord Guru Nanak did not ask Kauda, Sajjan, Leper of Dipalpur, and so many others to render their accounts.

This prayer uplifts every aspirant into the orbit of Sri Guru Nanak Sahib's infinite Grace. It rescues every one from the clutches of one’s accounts. I stood behind my father and prayed to Sri Guru Nanak Sahib, the most compassionate Lord, for His mercy. Sri Guru Nanak Sahib's very nature is mercy and compassion.

Satguru Daya Nidh Mehma Agadh Bodh
Namo Namo Namo Namo Net Net Net Hai
Bhai Gurdas Ji

Baba Harnam Singh Ji Maharaj smiled and the vision was over.

Lekha Maange Ta Kin Diey
Sukh Nahi Fun Dooey Tiey
Aapey Baksh Laye Prabh Saacha
Aapey Baksh Milawanyia

Sri Guru Amar Das Ji says-

Should the Lord demand an account of one’s deeds
Who can render it to the satisfaction of the Lord.
Bliss can never be attained on the basis of one’s accounts
Only the Lord through His Grace forgives
and bestows the Bliss of union with Him.

Guru Nanak Data Baksh Lai
Baba Nanak Baksh Lai

It is an all out petition of Mercy to the all Merciful Lord Guru Nanak. And this soulful petition works wonders, works miracles.

ਗੁਰੂ ਨਾਨਕ ਦਾਤਾ ਬਖਸ਼ ਲੈ ||
ਬਾਬਾ ਨਾਨਕ ਬਖਸ਼ ਲੈ||

ਇਕ ਦਿਨ ਮੈਂ ਆਪਣੇ ਪਿਛਲੇ ਮਹੀਨਿਆਂ ਦਾ ਹਿਸਾਬ ਕਿਤਾਬ ਕਰਨ ਅਤੇ ਕਾਗਜ਼ਾਂ ਨੂੰ ਫਾਈਲਾਂ ਵਿੱਚ ਲਾਉਂਣ ਦੇ ਕੰਮ ਵਿੱਚ ਕਾਫ਼ੀ ਰੁੱਝਾ ਰਿਹਾ | ਸ਼ਾਮ ਨੂੰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਨਾਮ-ਸਿਮਰਨ ਦਾ ਨਿਤਨੇਮ ਪੂਰਾ ਕੀਤਾ ਤਾਂ ਮੈਨੂੰ ਇਕ ਨਿਰੰਕਾਰੀ ਸੂਰਤ ਨੇ ਦਰਸ਼ਨ ਦਿੱਤੇ, ਇਹ ਹਜ਼ੂਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਸਨ |

ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਪੁੱਛਿਆ, “ਅੱਜ ਤੂੰ ਸਾਰਾ ਦਿਨ ਹਿਸਾਬ-ਕਿਤਾਬ ਵਿੱਚ ਹੀ ਗੁਜ਼ਾਰ ਦਿੱਤਾ ਹੈ | ਤੁਸੀ ਸਾਰਿਆਂ ਤੋਂ ਹਿਸਾਬ-ਕਿਤਾਬ ਦਾ ਵੇਰਵਾ ਮੰਗਦੇ ਹੋ | ਜੇ ਤੁਹਾਨੂੰ ਇਸ ਜਨਮ ਦਾ ਹਿਸਾਬ ਕਿਤਾਬ ਪੇਸ਼ ਕਰਨ ਲਈ ਕਿਹਾ ਜਾਵੇ? (ਮੈਂ ਡਗਮਗਾ ਗਿਆ) ਇਸ ਜਨਮ ਦਾ ਹੀ ਨਹੀਂ, ਜੇ ਤੁਹਾਨੂੰ ਪਿਛਲੇ ਜਨਮਾਂ ਦਾ ਸਾਰਾ ਹਿਸਾਬ-ਕਿਤਾਬ ਪੁੱਛਿਆ ਜਾਵੇ ਤਾਂ ਫਿਰ ਤੁਸੀਂ ਕੀ ਕਰੋਗੇ? “ਮੈਂ ਪੂਰੀ ਤਰ੍ਹਾਂ ਡਗਮਗਾ ਗਿਆ ਅਤੇ ਇਹ ਮਹਿਸੂਸ ਕੀਤਾ ਕਿ ਹਰ ਕੋਈ ਆਪਣੇ ਚੰਗੇ ਮਾੜੇ ਕਰਮਾਂ ਲਈ ਜੁਆਬਦੇਹ ਹੈ | ਹਰ ਕੋਈ ਆਪਣੇ ਪਾਪਾਂ ਲਈ ਰੱਬ ਨੂੰ ਜੁਆਬ ਦੇਹ ਹੋਵੇਗਾ| ਹਰ ਇਕ ਨੂੰ ਆਪਣੇ ਸਾਰੇ ਕੰਮਾਂ ਦਾ ਵਿਸਥਾਰ ਵਿੱਚ ਲੇਖਾ ਦੇਣਾ ਪਵੇਗਾ ਅਤੇ ਸੱਚ ਦੀ ਇਸ ਵੱਡੀ ਅਦਾਲਤ ਵਿੱਚ ਠੀਕ ਹਿਸਾਬ-ਕਿਤਾਬ ਅਤੇ ਫ਼ੈਸਲਾ ਕੀਤਾ ਜਾਵੇਗਾ |

ਅਚਾਨਕ ਮੈਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਬਚਨ ਯਾਦ ਆ ਗਏ,

ਸਾਡੀ ਹਿਸਾਬ ਨਾਲ ਨਹੀਂ ਮੁੱਕਣੀ,
ਹਿਸਾਬ ਨਾਲ ਸਾਡੀ ਪੂਰੀ ਨਹੀਂ ਪੈਣੀ |
ਕੰਮਾਂ ਦੇ ਹਿਸਾਬ-ਕਿਤਾਬ ਦੇ ਆਧਾਰ ਤੇ ਸਾਡਾ ਬਚਾਓ ਨਹੀਂ ਹੋਣਾ|

ਇਸ ਤੋਂ ਤੁਰੰਤ ਬਾਅਦ ਮੈਂ ਆਪਣੇ ਪਿਤਾ ਜੀ ਨੂੰ ਹੱਥ ਜੋੜੇ ਤੇ ਖੜ੍ਹੇ ਹੋ ਕੇ ਬਹੁਤ ਨਿਮਰਤਾ ਨਾਲ ਆਪਣੀ ਆਤਮਾ ਦੀਆਂ ਗਹਿਰਾਈਆਂ ਵਿੱਚੋਂ ਅਰਦਾਸ ਕਰਦੇ ਵੇਖਿਆ,

ਗੁਰੂ ਨਾਨਕ ਦਾਤਾ ਬਖਸ਼ ਲੈ |
ਬਾਬਾ ਨਾਨਕ ਬਖਸ਼ ਲੈ ||

ਮੈਨੂੰ ਮਨੁੱਖ ਦੇ ਕਰਮਾਂ ਦੀ ਭਿਆਨਕ ਬਿਮਾਰੀ ਜਿਸ ਤੋਂ ਕੋਈ ਬੱਚ ਨਹੀਂ ਸਕਦਾ, ਬਾਰੇ ਮਹਾਨ ਰੂਹਾਨੀ ਨੁਸਖੇ ਤੇ ਇਕ ਆਲੌਕਿਕ ਇਲਾਜ-ਸ਼ਬਦ ਸ਼ਕਤੀ ਪੂਰੀ ਤਰ੍ਹਾਂ ਸਮਝ ਆ ਗਈ|

ਸ੍ਰੀ ਗੁਰੂ ਨਾਨਕ ਸਾਹਿਬ ਦੀ ਬੇਅੰਤ ਮਿਹਰ ਦੀ ਕੋਈ ਸੀਮਾ ਨਹੀਂ ਹੈ| ਸ੍ਰੀ ਗੁਰੂ ਨਾਨਕ ਦੇਵ ਜੀ ਵੱਡੇ ਵੱਡੇ ਪਾਪੀਆਂ ਦਾ ਉੱਧਾਰ ਕਰਦੇ ਸਨ | ਦਿਆਲੂ ਗੁਰੂ, ਸਤਿਗੁਰੂ ਨਾਨਕ ਦੇਵ ਜੀ ਨੇ ਕੌਡੇ ਰਾਖਸ਼, ਸੱਜਣ ਠੱਗ, ਦੀਪਾਲਪੁਰ ਦੇ ਕੁਸ਼ਟੀ (ਕੋੜ੍ਹੀ) ਅਤੇ ਹੋਰ ਬਹੁਤ ਸਾਰਿਆਂ ਤੋਂ ਉਨ੍ਹਾਂ ਦੇ ਹਿਸਾਬ-ਕਿਤਾਬ ਨਹੀਂ ਮੰਗੇ ਸਨ |

ਇਹ ਅਰਦਾਸ ਹਰੇਕ ਜਗਿਆਸੂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੀ ਬੇਅੰਤ ਮਿਹਰ ਦੇ ਘੇਰੇ ਵਿੱਚ ਲੈ ਜਾਂਦੀ ਹੈ | ਅਰਦਾਸ ਮਨੁੱਖ ਨੂੰ ਹਿਸਾਬ-ਕਿਤਾਬ ਦੇ ਪੰਜਿਆਂ ਤੋਂ ਬਚਾਉਂਦੀ ਹੈ | ਮੈਂ ਆਪਣੇ ਪਿਤਾ ਜੀ ਦੇ ਪਿਛੇ ਖੜ੍ਹਾ ਹੋ ਕੇ ਪਰਮ ਕ੍ਰਿਪਾਲੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਅੱਗੇ ਮੁਆਫ਼ੀ ਲਈ ਅਰਦਾਸ ਕਰਨ ਲੱਗ ਪਿਆ | ਸ੍ਰੀ ਗੁਰੂ ਨਾਨਕ ਸਾਹਿਬ ਦਿਆਲਤਾ ਅਤੇ ਮਿਹਰ ਦੇ ਸੁਆਮੀ ਹਨ |

ਸਤਿਗੁਰੁ ਦਯਾ ਨਿਧਿ ਮਹਿਮਾ ਅਗਾਧਿ ਬੋਧ ||
ਨਮੋ ਨਮੋ ਨਮੋ ਨਮੋ ਨੇਤਿ ਨੇਤਿ ਨੇਤਿ ਹੈ ||
ਭਾਈ ਗੁਰਦਾਸ ਜੀ

ਬਾਬਾ ਹਰਨਾਮ ਸਿੰਘ ਜੀ ਮਹਾਰਾਜ ਮੁਸਕਰਾਏ ਅਤੇ ਅਲੋਪ ਹੋ ਗਏ|

ਲੇਖਾ ਮਾਗੈ ਤਾ ਕਿਨਿ ਦੀਐ ||
ਸੁਖੁ ਨਾਹੀ ਫੁਨਿ ਦੂਐ ਤੀਐ ||
ਆਪੇ ਬਖਸਿ ਲਏ ਪ੍ਰਭੁ ਸਾਚਾ ਆਪੇ
ਬਖਸਿ ਮਿਲਾਵਣਿਆ ||
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 111

ਸ੍ਰੀ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ,

ਜੇ ਸਾਹਿਬ-ਪ੍ਰਭੂ ਕੰਮਾਂ ਦਾ ਲੇਖਾ ਮੰਗੇ ਤਾਂ ਪ੍ਰਭੂ ਦੀ ਸੰਤੁਸ਼ਟਤਾ ਲਈ ਅਜਿਹਾ ਕੌਣ ਕਰ ਸਕਦਾ ਹੈ| ਲੇਖੇ ਦੇ ਆਧਾਰ ਤੇ ਕਦੀ ਬਖਸ਼ਿਸ਼ ਪ੍ਰਾਪਤ ਨਹੀਂ ਹੁੰਦੀ | ਪਰਮਾਤਮਾ ਆਪਣੀ ਦਇਆ ਨਾਲ ਹੀ ਮੁਆਫ਼ ਕਰਦਾ ਹੈ ਅਤੇ ਆਪ ਹੀ ਪ੍ਰਭੂ ਆਪਣੇ ਨਾਲ ਜੋੜਦਾ ਹੈ |
ਗੁਰੂ ਨਾਨਕ ਦਾਤਾ ਬਖਸ਼ ਲੈ |
ਬਾਬਾ ਨਾਨਕ ਬਖਸ਼ ਲੈ ||

ਇਹ ਤਰਸਵਾਨ ਸਤਿਗੁਰੂ, ਗੁਰੂ ਨਾਨਕ ਦੇਵ ਜੀ ਨੂੰ ਤਰਸ ਕਰਨ ਲਈ ਅਪੀਲ ਹੈ |

ਇਹ ਆਤਮਕ ਹਿਲੋਰਾ ਦੇਣ ਵਾਲੀ ਅਪੀਲ ਨਿਰਾਲੀ ਅਤੇ ਜਾਦੂ ਵਰਗੀ ਹੈ |