Share and Help us Spread the Message:

Firmly established in the Lord, fearless of death, totally dedicated and wedded to his profession, he was tireless and full-souled in action.

With this fire of immortality in his radiant eyes, he performed great heroic acts of valour at Rawalpindi. He came to be widely known there as the ‘Saviour of Rawalpindi’.

aba Narinder Singh Ji, my father, hailed from an aristocratic family of Ahluwalia Chieftains of Kapurthala State. He was the son of Sardar Sahib Sardar Suchet Singh, Police Chief of Kapurthala state, and grandson of Sardar Sahib Sardar Isher singh, Representative of Kapurthala state with the British. Both his father and grandfather held high positions of honour, eminence and dignity in the erstwhile Kapurthala state. Our grandfather was a renowned and gallant police officer and had won a number of gallantry awards including The King's Police Medal for gallantry. It filled my father with pride to say that in his profession he derived all inspiration from our grandfather.

Father was one of the most highly decorated police officers for gallantry at the time of partition of the country No account could possibly be kept of the numerous deadly encounters he had with most notorious dacoits. In addition to other gallantry awards, he had been awarded the King's Police Medal for gallantry and again a Bar to the Kings Police Medal also for gallantry. This was the highest award for gallantry in the police. His name had become a legend in Punjab because of his exploits and adventures in dacoit hunting and a terror for dacoits. In many instances, on merely learning, that they had been surrounded by Him the most dreaded and notorious dacoits had laid down their arms and surrendered to him.

Once I happened to be travelling with him in a jeep at midnight on the Ferozepur-Ludhiana road. From a distance he noticed in the light of the jeep a villager crossing the road. He stopped the vehicle and called the person. He made certain enquiries from him with regard to his credentials. The man gave his name and that of his village and further told that he was proceeding to his fields to avail his turn for water. Father proceeded but again stopped the jeep and beckoned that person, and asked him about the zaildar of that village. The man fumbled. He was covering himself with a blanket. Suddenly he took out a revolver and pointed it at father who with unique presence of mind thundered and roared like a lion and the revolver fell from the hands of that person. Father always used to keep his loaded revolver on his right side, and instantly that was pointed at that person. He was tied and bundled into the jeep and was later identified as a wanted notorious criminal. When father had thundered and roared like a lion, we all were also shaken from our roots.

He was blessed with highly magnetic, impressive and charming personality which radiated majestic influence. His subordinates, equals and superiors and all others who came in contact with him confronted him with compelling reverence. His life was saga of gallant feats and spiritual fervour.

In 1942, when he was standing alone in the holy presence of Mahan Baba Nand Singh Ji Maharaj, Mahan Babaji while looking deep into father’s eyes had said-

Jaam Guru Hoey Val
Lakh Baheyan Kia Kejay

Thus Mahan Babaji had assured father of His Eternal Presence, company and protection against thousands of adversaries in all challenging situations.

Before the partition of 1947, he was posted at Rawalpindi. Firmly established in the Lord, fearless of death, totally dedicated and wedded to his profession, he was tireless and full-souled in action.

With this fire of immortality in his radiant eyes, he performed great heroic acts of valour at Rawalpindi. He came to be widely known there as the ‘Saviour of Rawalpindi’.

Mr. Scot, Deputy Inspector General of police, Rawalpindi, Range, once remarked to me that he had never seen a more gallant police officer than my father in his whole service. A brief account of some of these incidents will be given in the next issue. Unique and wonderful was the Eternal Presence and Glory of Mahan Baba Nand Singh Ji Maharaj, with His beloved spiritual son, in every challenging situation.

He was well known for his charitable disposition, religious fervour and hospitality. Not a single needy person ever went away from him disappointed. After partition, when many refugees known to him and members of the Sangat of Babaji approached him for help, he provided all help to them. Many of them turned up penniless and without any warm clothes. I still remember there was no blanket left in our house for our personal use because everything was given away to the needy. He was the Police Chief of Ludhiana District then.

Sri Guru Granth Sahib embodies the divine utterances of the Lord Himself and whoever hears these holy hymns in His Living Presence, is rewarded and blessed.

Faith in Sri Guru Granth Sahib has a great redeeming and dynamic force. The powerful Nectar which flowed from the most compassionate glance of Sri Guru Nanak Sahib turned the greatest sinners into seers/sages/gods. The same Nectar continues to flow even today from His Eyes due to His Eternal presence in Sri Guru Granth Sahib. Powerful rays of Love beaming out of His Holy Glance, engulf everything that comes in its way and sweep, and are sufficient for the liberation of the soul.

Father’s mind was always saturated with this sterling faith and devotion and the Guru’s abiding presence with him wrought wonderful miracles in his life.

His whole life sparkles in all its fullness. It sparkles with illustrious, heroic valour, it sparkles with rare devotion and it sparkles in its full divine glory.


ਮੇਰੇ ਪਿਤਾ ਬਾਬਾ ਨਰਿੰਦਰ ਸਿੰਘ ਜੀ ਕਪੂਰਥਲਾ ਰਿਆਸਤ ਦੇ ਆਹਲੂਵਾਲੀਆ ਸਰਬਰਾਹਾਂ ਦੇ ਸ਼ਾਹੀ ਪਰਿਵਾਰ ਵਿੱਚੋਂ ਸਨ | ਉਨ੍ਹਾਂ ਦੇ ਪਿਤਾ ਸਰਦਾਰ ਸਾਹਿਬ ਸਰਦਾਰ ਸੁਚੇਤ ਸਿੰਘ ਜੀ ਕਪੂਰਥਲਾ ਰਿਆਸਤ ਦੇ ਪੁਲਿਸ ਮੁੱਖੀ ਸਨ | ਉਨ੍ਹਾਂ ਦੇ ਦਾਦਾ ਸਰਦਾਰ ਸਾਹਿਬ ਸਰਦਾਰ ਈਸ਼ਰ ਸਿੰਘ ਜੀ ਅੰਗ੍ਰੇਜ਼ਾਂ ਦੇ ਸਮੇਂ ਕਪੂਰਥਲਾ ਰਿਆਸਤ ਦੇ ਪ੍ਰਤੀਨਿਧ ਸਨ | ਉਨ੍ਹਾਂ ਦੇ ਪਿਤਾ ਜੀ ਅਤੇ ਦਾਦਾ ਜੀ ਸਾਬਕਾ ਕਪੂਰਥਲਾ ਰਿਆਸਤ ਵਿੱਚ ਮਾਣ-ਸਤਿਕਾਰ ਵਾਲੇ ਉੱਚੇ ਅਹੁਦਿਆਂ ਤੇ ਰਹੇ ਸਨ | ਸਾਡੇ ਦਾਦਾ ਜੀ ਆਪਣੇ ਸਮੇਂ ਦੇ ਪ੍ਰਸਿੱਧ ਤੇ ਬਹਾਦਰ ਪੁਲਿਸ ਅਫ਼ਸਰ ਸਨ | ਉਨ੍ਹਾਂ ਨੂੰ ਆਪਣੀ ਬਹਾਦਰੀ ਦਾ ਸਦਕਾ ਕਿੰਗਜ਼ ਪੁਲਿਸ ਮੈਡਲ (ਰਾਜੇ ਵਲੋਂ ਦਿੱਤਾ ਜਾਂਦਾ ਪੁਲਿਸ ਮੈਡਲ) ਸਮੇਤ ਬਹਾਦਰੀ ਦੇ ਬਹੁਤ ਸਾਰੇ ਇਨਾਮ ਮਿਲੇ ਸਨ | ਮੇਰੇ ਪਿਤਾ ਜੀ ਬੜੇ ਮਾਣ ਨਾਲ ਕਿਹਾ ਕਰਦੇ ਸਨ ਕਿ ਉਨ੍ਹਾਂ ਨੂੰ ਆਪਣੀ ਇਸ ਨੌਕਰੀ ਵਿੱਚ ਸਾਡੇ ਦਾਦਾ ਜੀ ਤੋਂ ਬਹੁਤ ਪ੍ਰੇਰਨਾ ਮਿਲਦੀ ਸੀ |

ਦੇਸ਼ ਦੀ ਵੰਡ ਸਮੇਂ ਮੇਰੇ ਪਿਤਾ ਜੀ ਬਹਾਦਰੀ ਦੇ ਸਭ ਤੋਂ ਵੱਧ ਮੈਡਲ ਪ੍ਰਾਪਤ ਕਰਨ ਵਾਲੇ ਪੁਲਿਸ ਅਫ਼ਸਰਾਂ ਵਿੱਚੋਂ ਸਨ | ਉਨ੍ਹਾਂ ਦੇ ਅਣਗਿਣਤ ਭਿਆਨਕ ਮੁਕਾਬਲਿਆਂ ਦਾ ਕੋਈ ਲੇਖਾ-ਜੋਖਾ ਨਹੀਂ ਰੱਖਿਆ ਗਿਆ, ਇਹ ਮੁਕਾਬਲੇ ਉਨ੍ਹਾਂ ਨੇ ਅਤਿ ਬਦਨਾਮ ਡਾਕੂਆਂ ਨਾਲ ਕੀਤੇ ਸਨ | ਬਹਾਦਰੀ ਦੇ ਹੋਰ ਕਈ ਇਨਾਮਾਂ ਦੇ ਇਲਾਵਾ ਉਨ੍ਹਾਂ ਨੂੰ ਦੋ “ਕਿੰਗਜ਼ ਪੁਲਿਸ ਮੈਡਲ” ਬੇਮਿਸਾਲ ਬਹਾਦਰੀ ਵਿਖਾਉਂਣ ਦੇ ਬਦਲੇ ਮਿਲੇ ਸਨ | ਇਹ ਪੁਲਿਸ ਵਿੱਚ ਬਹਾਦਰੀ ਦਾ ਸਭ ਤੋਂ ਵੱਡਾ ਇਨਾਮ ਹੁੰਦਾ ਸੀ | ਡਾਕੂਆਂ ਨੂੰ ਮਾਰਨ ਅਤੇ ਉਨ੍ਹਾਂ ਦੀ ਦਹਿਸ਼ਤ ਦਾ ਖ਼ਾਤਮਾ ਕਰਨ ਬਦਲੇ ਪੰਜਾਬ ਵਿੱਚ ਉਨ੍ਹਾਂ ਦਾ ਨਾਂ ਇਕ ਮਿੱਥ ਬਣ ਚੁੱਕਾ ਸੀ | ਕਈ ਮੌਕੇ ਤਾਂ ਐਸੇ ਵੀ ਆਏ ਸਨ ਕਿ ਜਦੋਂ ਡਾਕੂਆਂ ਨੂੰ ਇਹ ਪਤਾ ਲਗ ਜਾਂਦਾ ਸੀ ਕਿ ਉਹ ਇਸ ਪੁਲਿਸ ਅਫ਼ਸਰ ਦੇ ਘੇਰੇ ਵਿੱਚ ਫਸ ਗਏ ਹਨ ਤਾਂ ਖੂੰਖਾਰ ਅਤੇ ਬਦਨਾਮ ਡਾਕੂ ਵੀ ਉਨ੍ਹਾਂ ਦੇ ਸਾਹਮਣੇ ਹਥਿਆਰ ਸੁੱਟ ਕੇ ਆਤਮ-ਸਮਰਪਣ ਕਰ ਦਿੰਦੇ ਸਨ |

ਇਕ ਵਾਰ ਮੈਂ ਉਨ੍ਹਾਂ ਦੇ ਨਾਲ ਅੱਧੀ ਰਾਤ ਨੂੰ ਜੀਪ ਵਿੱਚ ਫਿਰੋਜ਼ਪੁਰ-ਲੁਧਿਆਣਾ ਸੜਕ ਤੇ ਸਫ਼ਰ ਕਰ ਰਿਹਾ ਸੀ | ਸਫ਼ਰ ਦੌਰਾਨ ਥੋੜ੍ਹੀ ਦੂਰੀ ਤੋਂ ਅਸੀਂ ਜੀਪ ਦੀ ਰੋਸ਼ਨੀ ਵਿੱਚ ਵੇਖਿਆ ਕਿ ਇਕ ਪੇਂਡੂ ਬੰਦਾ ਸੜਕ ਤੇ ਜਾ ਰਿਹਾ ਸੀ | ਪਿਤਾ ਜੀ ਨੇ ਜੀਪ ਰੋਕ ਕੇ ਉਸ ਵਿਅਕਤੀ ਨੂੰ ਪਾਸ ਬੁਲਾ ਲਿਆ | ਮੇਰੇ ਪਿਤਾ ਜੀ ਨੇ ਉਸ ਦਾ ਨਾਂ-ਥੇਹ ਜਾਨਣ ਲਈ ਉਸ ਤੋਂ ਕੁੱਝ ਪੁੱਛ-ਗਿੱਛ ਕੀਤੀ | ਉਸ ਆਦਮੀ ਨੇ ਆਪਣਾ ਅਤੇ ਆਪਣੇ ਪਿੰਡ ਦਾ ਨਾਂ ਦੱਸਿਆ ਅਤੇ ਇਹ ਵੀ ਦੱਸਿਆ ਕਿ ਅੱਜ ਉਨ੍ਹਾਂ ਦੀ ਖੇਤਾਂ ਵਿੱਚ ਪਾਣੀ ਲਾਉਂਣ ਦੀ ਵਾਰੀ ਹੈ, ਇਸ ਲਈ ਉਹ ਆਪਣੇ ਖੇਤਾਂ ਨੂੰ ਜਾ ਰਿਹਾ ਹੈ| ਇਹ ਸੁਣ ਕੇ ਪਿਤਾ ਜੀ ਚਲ ਪਏ ਪਰ ਫਿਰ ਝੱਟ ਹੀ ਰੁੱਕ ਗਏ ਅਤੇ ਉਸ ਆਦਮੀ ਨੂੰ ਫਿਰ ਬੁਲਾ ਕੇ ਪੁੱਛਣ ਲਗੇ ਕਿ ਤੇਰੇ ਪਿੰਡ ਦੇ ਜ਼ੈਲਦਾਰ ਦਾ ਕੀ ਨਾਂ ਹੈ ? ਉਹ ਆਦਮੀ ਲੜਖੜਾ ਗਿਆ | ਉਸ ਨੇ ਕੰਬਲ ਦੀ ਬੁੱਕਲ ਮਾਰੀ ਹੋਈ ਸੀ, ਉਸਨੇ ਇਕ ਦਮ ਆਪਣਾ ਰਿਵਾਲਵਰ ਕੱਢ ਕੇ ਮੇਰੇ ਪਿਤਾ ਜੀ ਵੱਲ ਕਰ ਲਿਆ ਪਰ ਬਿਜਲੀ ਦੀ ਫੁਰਤੀ ਵਾਂਗ ਮੇਰੇ ਪਿਤਾ ਜੀ ਸ਼ੇਰ ਵਾਂਗ ਗਰਜਦੇ ਉਸ ਨੂੰ ਪੈ ਗਏ ਤੇ ਉਸ ਦੇ ਹੱਥੋਂ ਰਿਵਾਲਵਰ ਡਿੱਗ ਪਿਆ | ਪਿਤਾ ਜੀ ਆਪਣੀ ਰਿਵਾਲਵਰ ਭਰ ਕੇ ਸੱਜੇ ਪਾਸੇ ਰੱਖਦੇ ਸਨ | ਉਨ੍ਹਾਂ ਨੇ ਰਿਵਾਲਵਰ ਦੀ ਨੋਕ ਉਸ ਆਦਮੀ ਵੱਲ ਕਰ ਦਿੱਤੀ | ਪਿਤਾ ਜੀ ਨੇ ਉਸ ਨੂੰ ਬੰਨ ਕੇ ਜੀਪ ਵਿੱਚ ਸੁੱਟ ਲਿਆ | ਬਾਅਦ ਵਿੱਚ ਪਤਾ ਲੱਗਾ ਕਿ ਉਹ ਪੁਲਿਸ ਨੂੰ ਲੋੜੀਂਦਾ ਬਦਨਾਮ ਤੇ ਖੂੰਖਾਰ ਡਾਕੂ ਸੀ | ਜਦੋਂ ਪਿਤਾ ਜੀ ਸ਼ੇਰ ਵਾਂਗਰ ਭਬਕੇ ਅਤੇ ਗਰਜੇ ਸਨ ਤਾਂ ਅਸੀਂ ਵੀ ਸਾਰੇ ਕੰਬ ਕੇ ਸਹਿਮ ਗਏ ਸੀ|

ਉਨ੍ਹਾਂ ਦੀ ਸ਼ਖਸੀਅਤ ਵਿੱਚ ਖਿੱਚ, ਪ੍ਰਭਾਵ ਅਤੇ ਖੇੜਾ ਸੀ, ਇਸ ਦਾ ਜਾਦੂਈ ਅਸਰ ਪੈਂਦਾ ਹੁੰਦਾ ਸੀ | ਅਧੀਨ ਮੁਲਾਜ਼ਮ, ਸਹਿਯੋਗੀ ਅਫ਼ਸਰ ਅਤੇ ਹੋਰ ਬਹੁਤ ਸਾਰੇ, ਜੋ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਏ, ਉਨ੍ਹਾਂ ਦਾ ਬਹੁਤ ਆਦਰ-ਸਤਿਕਾਰ ਕਰਦੇ ਸਨ | ਉਨ੍ਹਾਂ ਦਾ ਜੀਵਨ ਬਹਾਦਰੀ ਵਾਲੇ ਕਾਰਨਾਮਿਆਂ ਦੀ ਅਤੇ ਆਤਮਕ ਚੜ੍ਹਦੀਕਲਾ ਦੀ ਇਕ ਲੰਬੀ ਦਾਸਤਾਨ ਹੈ|

ਇਕ ਵਾਰ ਸੰਨ 1942 ਵਿੱਚ ਉਹ ਇਕੱਲੇ ਹੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸਨਮੁੱਖ ਖੜ੍ਹੇ ਸਨ | ਬਾਬਾ ਜੀ ਨੇ ਮੇਰੇ ਪਿਤਾ ਜੀ ਵੱਲ ਡੂੰਘੀਆਂ ਨਿਗਾਹਾਂ ਨਾਲ ਵੇਖ ਕੇ ਕਿਹਾ ਸੀ,

ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ ||
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1399

ਇਸ ਤਰ੍ਹਾਂ ਬਾਬਾ ਜੀ ਨੇ ਹਜ਼ਾਰਾਂ ਹੀ ਵੰਗਾਰਮਈ ਸਥਿਤੀਆਂ ਵਿੱਚ ਉਨ੍ਹਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਸੀ | ਬਾਬਾ ਜੀ ਨੇ ਸਦਾ ਅੰਗ ਸੰਗ ਰਹਿਣ ਦਾ ਵਰ ਦਿੱਤਾ ਹੋਇਆ ਸੀ |

1947 ਦੀ ਵੰਡ ਤੋਂ ਪਹਿਲਾਂ ਉਹ ਰਾਵਲਪਿੰਡੀ ਵਿੱਚ ਤਾਇਨਾਤ ਸਨ | ਪ੍ਰਭੂ ਵਿੱਚ ਧਿਆਨ ਟਿਕੇ ਹੋਣ, ਮੌਤ ਤੋਂ ਨਿਰਭੈ ਹੋਣ ਅਤੇ ਆਪਣੀ ਡਿਊਟੀ ਪ੍ਰਤੀ ਤਨੋ ਮਨੋ ਸਮਰਪਿਤ ਹੋਣ ਕਾਰਨ ਉਹ ਸਾਰੀਆਂ ਮੁਹਿੰਮਾਂ ਵਿੱਚ ਅਣਥੱਕ ਅਤੇ ਚੜ੍ਹਦੀਕਲਾ ਵਿੱਚ ਰਹਿੰਦੇ ਸਨ| ਉਨ੍ਹਾਂ ਦੇ ਨੇਤਰਾਂ ਵਿੱਚ ਰੂਹਾਨੀ ਚਮਕ ਦਮਕ ਸੀ | ਉਨ੍ਹਾਂ ਨੇ ਰਾਵਲਪਿੰਡੀ ਵਿੱਚ ਕਮਾਲ ਦੀ ਬਹਾਦਰੀ ਵਾਲੇ ਕਈ ਕਾਰਨਾਮੇ ਕੀਤੇ ਸਨ, ਇਲਾਕੇ ਵਿੱਚ ਉਨ੍ਹਾਂ ਨੂੰ “ਰਾਵਲਪਿੰਡੀ ਦਾ ਰਾਖਾ” ਕਿਹਾ ਜਾਂਦਾ ਸੀ |

ਰਾਵਲਪਿੰਡੀ ਰੇਂਜ ਦੇ ਡੀ. ਆਈਂ ਜੀ. ਪੁਲਿਸ ਮਿਸਟਰ ਸਕਾਟ ਨੇ ਇਕ ਵਾਰ ਮੈਨੂੰ ਕਿਹਾ ਸੀ ਕਿ ਉਸਨੇ ਆਪਣੀ ਸਾਰੀ ਨੌਕਰੀ ਦੌਰਾਨ ਮੇਰੇ ਪਿਤਾ ਜੀ ਵਰਗਾ ਬਹਾਦਰ ਪੁਲਿਸ ਅਫ਼ਸਰ ਨਹੀਂ ਵੇਖਿਆ ਸੀ | ਇਨ੍ਹਾਂ ਕੁਝ ਘਟਨਾਵਾਂ ਦਾ ਸੰਖੇਪ ਵੇਰਵਾ ਅਗਲੀ ਕਿਤਾਬ ਵਿੱਚ ਦਿੱਤਾ ਜਾਵੇਗਾ | ਬਾਬਾ ਨੰਦ ਸਿੰਘ ਜੀ ਮਹਾਰਾਜ ਸਭ ਔਖੀਆਂ ਘੜੀਆਂ ਵਿੱਚ ਆਪਣੇ ਇਸ ਆਤਮਕ ਪੁੱਤਰ ਦੇ ਅੰਗ-ਸੰਗ ਸਹਾਈ ਹੋਏ ਹਨ |

ਪਿਤਾ ਜੀ ਆਪਣੇ ਤਰਸਵਾਨ ਸੁਭਾਅ, ਧਾਰਮਿਕ ਬਿਰਤੀ ਅਤੇ ਪਰਉਪਕਾਰ ਕਰਕੇ ਜਾਣੇ ਜਾਂਦੇ ਸਨ | ਕੋਈ ਵੀ ਲੋੜਵੰਦ ਵਿਅਕਤੀ ਉਨ੍ਹਾਂ ਕੋਲੋਂ ਨਿਰਾਸ ਨਹੀਂ ਮੁੜਿਆ ਸੀ | ਦੇਸ਼ ਦੀ ਵੰਡ ਬਾਅਦ, ਬਹੁਤ ਸਾਰੇ ਪਨਾਹਗੀਰਾਂ ਨੂੰ ਅਤੇ ਬਾਬਾ ਜੀ ਕਰਕੇ ਜਾਣੂ ਬਹੁਤ ਸਾਰੇ ਸਤਿਸੰਗੀਆਂ ਨੂੰ ਉਨ੍ਹਾਂ ਦੀ ਸਹਾਇਤਾ ਦੀ ਲੋੜ ਪਈ ਤਾਂ ਉਨ੍ਹਾਂ ਨੇ ਵੱਧ ਤੋਂ ਵੱਧ ਸਹਾਇਤਾ ਕੀਤੀ ਸੀ | ਕਈ ਪਨਾਹਗੀਰਾਂ ਪਾਸ ਤਾਂ ਇਕ ਪੈਸਾ ਵੀ ਨਹੀਂ ਸੀ, ਕਈਆਂ ਪਾਸ ਕੋਈ ਗਰਮ ਕੱਪੜਾ ਵੀ ਨਹੀਂ ਸੀ | ਮੈਨੂੰ ਯਾਦ ਹੈ ਕਿ ਘਰ ਵਿੱਚ ਸਾਡੇ ਆਪਣੇ ਲਈ ਕੋਈ ਕੰਬਲ ਵੀ ਬਾਕੀ ਨਹੀਂ ਰਿਹਾ ਸੀ ਕਿਉਂਕਿ ਅਸੀਂ ਲੋੜਵੰਦਾਂ ਨੂੰ ਸਭ ਚੀਜ਼ਾਂ ਵੰਡ ਦਿੱਤੀਆਂ ਸਨ, ਉਸ ਵੇਲੇ ਉਹ ਲੁਧਿਆਣਾ ਜ਼ਿਲ੍ਹੇ ਦੇ ਪੁਲਿਸ ਮੁਖੀ ਸਨ |

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦਾ ਸਾਗਰ ਹਨ| ਜੋ ਇਸ ਅੰਮ੍ਰਿਤ ਬਾਣੀ ਨੂੰ ਪ੍ਰਤੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਜ਼ੂਰ ਹੋਣ ਦੇ ਭਾਵ ਨਾਲ ਸਰਵਣ ਕਰਦਾ ਹੈ, ਉਸ ਦੇ ਭਾਗ ਜਾਗ ਪੈਂਦੇ ਹਨ, ਉਸ ਨੂੰ ਸਾਰੇ ਫ਼ਲ ਪ੍ਰਾਪਤ ਹੋ ਜਾਂਦੇ ਹਨ |

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਿਸ਼ਚਾ ਰੱਖਣ ਨਾਲ ਦੁੱਖ ਦੂਰ ਹੁੰਦੇ ਹਨ ਅਤੇ ਤਪ ਤੇਜ ਪੈਦਾ ਹੁੰਦਾ ਹੈ | ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਮਿਹਰਬਾਨ ਨਿਗਾਹਾਂ ਵਿੱਚੋਂ ਵਹਿੰਦੇ ਅੰਮ੍ਰਿਤ ਰਸ ਨਾਲ ਵੱਡੇ ਤੋਂ ਵੱਡੇ ਪਾਪੀ ਵੀ ਜਗਿਆਸੂ, ਸੰਤ, ਦੇਵਤੇ ਬਣ ਗਏ ਸਨ | ਅੱਜ ਵੀ ਇਹ ਅੰਮ੍ਰਿਤ ਰਸ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਰਪੂਰ ਹੈ ਅਤੇ ਉਵੇਂ ਹੀ ਵਰਸ ਰਿਹਾ ਹੈ | ਉਨ੍ਹਾਂ ਦੀਆਂ ਪਾਕ ਨਿਗਾਹਾਂ ਵਿੱਚੋਂ ਵਹਿੰਦੀਆ ਪ੍ਰੇਮ ਦੀਆਂ ਬਲਵਾਨ ਕਿਰਨਾਂ ਉਨ੍ਹਾਂ ਦੇ ਸਨਮੁੱਖ ਹੋਣ ਵਾਲੇ ਸਾਰੇ ਜੀਵਾਂ ਤੇ ਵਸਤੂਆਂ ਉੱਤੇ ਪੈਂਦੀਆਂ ਹਨ ਅਤੇ ਜੀਵਾਂ ਨੂੰ ਮੁਕਤੀ ਬਖਸ਼ਦੀਆਂ ਹਨ, ਆਤਮਾ ਦੀ ਮੁਕਤੀ ਕਰਦੀਆਂ ਹਨ |

ਮੇਰੇ ਪਿਤਾ ਜੀ ਦਾ ਹਿਰਦਾ ਪੂਰਨ ਨਿਸ਼ਚੇ ਅਤੇ ਸ਼ਰਧਾ ਨਾਲ ਭਰਪੂਰ ਸੀ | ਹਿਰਦੇ ਵਿੱਚ ਗੁਰੂ ਦਾ ਨਿਵਾਸ ਹੋਣ ਕਾਰਨ ਉਨ੍ਹਾਂ ਦੇ ਜੀਵਨ ਵਿੱਚ ਕਈ ਰੂਹਾਨੀ ਘਟਨਾਵਾਂ ਵਾਪਰੀਆਂ ਸਨ | ਉਨ੍ਹਾਂ ਦਾ ਜੀਵਨ ਸੰਪੂਰਨ ਜੀਵਨ ਸੀ | ਉਨ੍ਹਾਂ ਦੇ ਜੀਵਨ ਵਿੱਚੋਂ ਨੇਕ ਨਾਮੀ ਸੂਰਬੀਰਤਾ ਅਤੇ ਸ਼ਰਧਾ ਡੁੱਲ੍ਹ ਡੁੱਲ੍ਹ ਪੈਂਦੀ ਸੀ| ਉਨ੍ਹਾਂ ਦੇ ਚਿਹਰੇ ਦਾ ਨੂਰ ਰੂਹਾਨੀ ਤੌਰ ਤੇ ਬਹੁਤ ਉੱਚੇ ਹੋਣ ਦੀ ਗਵਾਹੀ ਭਰਦਾ ਸੀ |