ਬਾਬਾ ਨੰਦ ਸਿੰਘ ਜੀ ਦੀ ਪਵਿੱਤਰ ਮਰਯਾਦਾ

Humbly request you to share with all you know on the planet!

ਭਾਉ ਭਗਤਿ ਕਰਿ ਨੀਚੁ ਸਦਾਏ॥
ਤਉ ਨਾਨਕ ਮੋਖੰਤਰੁ ਪਾਏ॥

“ਭਾਉ-ਭਗਤਿ” ਦਾ ਅਰਥ ਹੈ “ਭਗਤੀ”। ਗੁਰੂ ਨਾਨਕ ਪਾਤਸ਼ਾਹ ਆਪ ਭਗਤੀ ਦਾ ਰਹੱਸ-ਭਗਤੀ ਦੀ ਜੁਗਤੀ ਪ੍ਰਗਟਾਉਂਦੇ ਹਨ। ਨਿਮਰਤਾ ਨਿਰਮਾਣਤਾ ਦੀ ਕਿੰਨੀ ਅਦਭੁਤ ਸ਼ਾਨ ਹੈ। ਭਗਤੀ-ਭਾਵ ਵਾਲੀ ਭਗਤੀ ਬਹੁ-ਮੁਲੀ ਚੀਜ਼ ਹੈ। ਇਹ ਅਤਿ ਪਵਿੱਤਰ ਪ੍ਰਾਪਤੀ ਹੈ।

ਇਹ ਅਤਿ ਪਵਿੱਤਰ ਘਾਲਣਾ ਹੈ, ਇਹ ਦੁਰਲਭ ਹੀਰਾ ਹੈ ਅਤੇ ਪਰਮਾਤਮਾ ਦਾ ਅਨੂਪਮ ਆਸ਼ੀਰਵਾਦ ਹੈ। ਇਸ ਨੂੰ ਦਿਲ ਰੂਪੀ ਖਜ਼ਾਨੇ ਦੀਆਂ ਅਤਿ ਪਵਿੱਤਰ ਡੂੰਘਾਈਆਂ ਵਿੱਚ, ਵਿਖਾਵੇ ਅਤੇ ਪ੍ਰਚਾਰ ਤੋਂ ਸੁਰੱਖਿਅਤ ਛੁਪਾ ਕੇ ਰੱਖਣਾ ਚਾਹੀਦਾ ਹੈ। ਸੱਚੀ ਪ੍ਰੇਮਾ ਭਗਤੀ ਦਾ ਅਰਥ ਹੈ - ਸਤਿਗੁਰੂ ਦਾ ਵਿਸ਼ੇਸ਼ ਪਿਆਰ ਅਤੇ ਆਨੰਦ। ਇਹ ਬਾਹਰੀ ਦਿਖਾਵਟ ਅਤੇ ਸੰਸਾਰੀਪਨ ਨਾਲ ਦੂਸ਼ਿਤ, ਘੱਟ ਅਤੇ ਮਿਲਾਵਟੀ ਨਹੀਂ ਕੀਤਾ ਜਾ ਸਕਦਾ। ਭਗਤੀ ਦਾ ਮਕਸਦ ਲੋਕਾਂ ਨੂੰ ਜਾ ਸੰਸਾਰ ਨੂੰ ਪ੍ਰਭਾਵਿਤ ਕਰਨਾ ਨਹੀਂ ਹੈ।

ਇਸ ਪਵਿੱਤਰ ਮਰਯਾਦਾ ਵਿੱਚ ਸਾਰੀਆਂ ਨੌਂ ਪ੍ਰਕਾਰ ਦੀਆਂ ਭਗਤੀਆਂ ਜਿਵੇਂ ਕਿ ਨਾਮ ਸਿਮਰਨ, ਕੀਰਤਨ, ਸੇਵਾ ਆਦਿ ਅਤਿ ਸੁੰਦਰ ਢੰਗ ਨਾਲ ਜੁੜੀਆਂ ਹੋਈਆਂ ਹਨ। ਪ੍ਰੇਮਾ ਭਗਤੀ ਸਰਵਉੱਚ ਹੈ।

ਮਹਾਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਭੁੱਚੋਂ ਕਲਾਂ ਦੀ ਰਚਨਾਤਮਿਕ ਸ਼ਕਤੀ ਨਾਲ ਇਹ ਪਵਿੱਤਰ ਮਰਯਾਦਾ, ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸੰਪੂਰਨ ਜੀਵਨ, ਅਸੀਮਤ ਅਤੇ ਬੇਮਿਸਾਲ ਪਿਆਰ ਅਤੇ ਵਿਸ਼ਵਾਸ ਦੇ ਉਦਾਹਰਣ ਰਾਹੀਂ ਇਸ ਮਾਤ-ਭੂਮੀ ਤੇ ਪ੍ਰਗਟ ਹੋਈ ਹੈ। ਇਸ ਤਰ੍ਹਾਂ ਇਹ ਮਰਯਾਦਾ ਪਰਮਾਤਮਾ ਦੀ ਦੇਣ ਹੈ ਅਤੇ ਅਨੰਤ ਕਾਲ ਤਕ ਪ੍ਰਕਾਸ਼ਮਾਨ ਰਹੇਗੀ।

ਮਹਾਨ ਬਾਬਾ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਇਹ ਮਰਯਾਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਗਤੀ ਅਤੇ ਸੇਵਾ ਸਦੀਵੀ ਵਿਆਪਕ ਰਹੇਗੀ। ਇਸਨੂੰ ਸਾਰੀ ਮਾਨਵਤਾ ਦਾ ਆਦਰ ਅਤੇ ਸਤਿਕਾਰ ਮਿਲੇਗਾ। ਇਹ ਸਮੁੱਚੇ ਸੰਸਾਰ ਨੂੰ ਪਿਆਰ ਬੰਧਨਾਂ ਵਿੱਚ ਬੰਨ੍ਹਕੇ ਰੱਖੇਗੀ ਅਤੇ ਇਸ ਸੰਸਾਰ ਨੂੰ ਸਵਰਗ ਵਿੱਚ ਬਦਲ ਦੇਵੇਗੀ। ਸ਼ਰਧਾਲੂ ਦਾ ਸਦੀਵਤਾ ਦੇ ਮੰਡਲ ਵੱਲ ਮਾਰਗ ਦਰਸ਼ਨ ਕਰੇਗੀ।

ਪਿਆਰ ਵਿੱਚ ਲੀਨ ਸੱਚੇ ਆਸ਼ਿਕ ਸੰਸਾਰਕ ਸੁੱਖਾਂ ਦੀ ਪ੍ਰਵਾਹ ਨਹੀਂ ਕਰਦੇ। ਸਾਡੇ ਪਰਮ ਪਿਆਰੇ ਸਤਿਗੁਰੂ ਸ੍ਰੀ ਗੁਰੂ ਤੇˆ ਬਹਾਦੁਰ ਸਾਹਿਬ ਜੀ ਨੇ ਆਪਣੀ ਜੁਆਨੀ ਦੇ 26 ਸਾਲ ਤੋਂ ਉੱਤੇ ਬਾਬਾ ਬਕਾਲਾ ਦੇ ਇਕ ਤਹਿਖਾਨੇ ਇਕਾਂਤ (ਭੋਰੇ) ਵਿੱਚ ਘੋਰ ਤਪੱਸਿਆ ਤੇ ਭਗਤੀ ਵਿੱਚ ਕੱਟੇ। ਸਾਡੇ ਨਿਰੰਕਾਰ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦੇ ਵਿਸ਼ਾਲ ਵੀਰਾਨ ਇਲਾਕਿਆਂ ਤੇ, ਡਰਾਉਣੇ ਜੰਗਲਾਂ ਵਿੱਚ ਜਿਨ੍ਹਾਂ ਵਿੱਚ ਖੂੰਖਾਰ ਜਾਨਵਰਾਂ ਤੇ ਆਦਮਖੋਰ ਰਾਖਸ਼ਸਾਂ ਦਾ ਵਾਸਾ ਸੀ ਆਪਣੀਆਂ ਲੰਮੀਆਂ ਤੇ ਪ੍ਰਸਿੱਧ ਉਦਾਸੀਆਂ ਬਿਤਾਈਆਂ।

ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਬਿਰਧ ਅਵਸਥਾ ਦਾ ਲੰਮਾਂ ਸਮਾਂ (ਅਰਸਾ) ਆਪਣੇ ਅਤਿ ਪਿਆਰੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਵਿੱਤਰ ਇਸ਼ਨਾਨ ਲਈ ਕਾਫੀ ਦੂਰੀ ਤੋਂ ਜਲ ਉਲਟੇ ਪੈਰੀਂ ਲਿਆਉਣ ਵਿੱਚ ਬਤੀਤ ਕੀਤਾ। ਪੂਰੀ ਤਰ੍ਹਾਂ ਪਰਮਾਤਮਾ ਦੇ ਪਵਿੱਤਰ ਚਰਨਾਂ ਵਿੱਚ ਲੀਨ ਹੇਮਕੁੰਟ ਸਾਹਿਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਦੁੱਤੀ ਤਪੱਸਿਆ ਵਿੱਚ ਡੂੰਘੀ ਭਗਤੀ ਤੇ ਘੋਰ ਤਪੱਸਿਆ ਵਿੱਚ ਜੁੜੇ ਰਹੇ।

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣਾ ਪੂਰਾ ਜੀਵਨ ਹੀ ਬੀਆਬਾਨ ਇਲਾਕਿਆਂ, ਘੋਰ ਜੰਗਲਾਂ, ਪਹਾੜਾਂ, ਇਕਾਂਤ ਅਸਥਾਨਾਂ ਤੇ ਘੋਰ ਤਪੱਸਿਆ ਤੇ ਪ੍ਰਭੂ ਪ੍ਰੇਮ ਖਾਤਰ ਭੋਰਿਆਂ ਵਿੱਚ ਹੀ ਕੱਟਿਆ।

ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਜੀਵਨ ਅਤੇ ਵਿਅਕਤੀਤਵ ਵਿੱਚ ਸਾਰੀਆਂ ਇਲਾਹੀ ਚੰਗਿਆਈਆਂ ਦਾ ਸੁਮੇਲ ਹੈ।

ਭਗਤੀ ਕੰਡਿਆਂ ਦਾ ਰਸਤਾ ਹੈ। ਦਰਗਾਹੀ ਫੁੱਲ ਇਸ ਲੰਮੇ ਰਸਤੇ ਦੀ ਮੰਜ਼ਿਲ ਤੇ ਪਹੁੰਚਣ ਦਾ ਫਲ ਹਨ।

ਇਸਦਾ ਮਤਲਬ ਸਮਝਾਉਂਦੇ ਹੋਏ ਉਨ੍ਹਾਂ ਫੁਰਮਾਇਆ ਕਿ ਭਗਤ ਧਰੂ ਇਕ ਰਾਜਕੁਮਾਰ ਸੀ। ਉਹ ਕੰਡਿਆਂ ਦਾ ਰਸਤਾ, ਉਹ ਜੰਗਲਾਂ ਦੇ ਕਸ਼ਟ, ਜਿਨ੍ਹਾਂ ਵਿੱਚੋਂ ਲੰਘ ਕੇ ਭਗਤ ਧਰੂ ਨੂੰ ਦਰਗਾਹੀ ਫੁੱਲਾਂ ਦਾ ਪ੍ਰਸ਼ਾਦ ਮਿਲਿਆ।

ਭਗਤ ਪ੍ਰਹਿਲਾਦ ਰਾਜਕੁਮਾਰ ਸੀ। ਤਖਤੋ-ਤਾਜ ਦਾ ਵਾਰਿਸ ਸੀ। ਮਹੱਲਾਂ ਵਿੱਚ ਰਹਿੰਦੇ ਹੋਏ ਉਹਦੀ ਭਗਤੀ ਦਾ ਕੰਡਿਆਂ ਦਾ ਰਸਤਾ ਉਹ ਕਸ਼ਟ ਤੇ ਤਸੀਹੇ ਸਨ ਜਿਹੜੇ ਉਸ ਬਾਲਕ ਨੂੰ ਸਹਿਣੇ ਪਏ।

ਰਾਮ ਜਪਉ ਜੀਅ ਐਸੇ ਐਸੇ॥
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ॥

ਅੱਜ ਤਕ ਕਿਸੇ ਵੀ ਪ੍ਰੇਮੀ ਨੂੰ ਫੁੱਲਾਂ ਦੇ ਰਸਤੇ ਜਾਂ ਫੁੱਲਾਂ ਦੀ ਸੇਜ ਉੱਤੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ।

ਇਸ ਅੰਧਕਾਰ ਕਲਿਯੁਗ ਦੇ ਵਿੱਚ ਇਨ੍ਹਾਂ ਨੇਮਾਂ ਅਤੇ ਇਨ੍ਹਾਂ ਸਿਧਾਂਤਾਂ ਦਾ ਕਾਲ ਪੈ ਗਿਆ ਹੈ।

ਸੱਚੇ ਤੇ ਸੁੱਚੇ ਤੌਰ ਤੇ ਜੇ ਤੁਸੀਂ ਕਿਸੇ ਅਜਿਹੇ ਸੰਤ ਦੇ ਦਰਸ਼ਨ ਕਰਦੇ ਹੋ ਜਿਹੜਾ ਇਨ੍ਹਾਂ ਇਲਾਹੀ ਨੇਮਾਂ ਦੇ ਵਿੱਚੋਂ ਕਿਸੇ ਇਕ ਜਾਂ ਦੋ ਵਿੱਚ ਵੀ ਸੰਪੰਨ ਹੈ ਤਾਂ ਪੂਰੀ ਸ਼ਰਧਾ ਨਾਲ ਉਸਦੇ ਚਰਨਾਂ ਤੇ ਮਸਤਕ ਰੱਖ ਦਿਉ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਪੂਜਾ, ਪ੍ਰੇਮ ਤੇ ਸੇਵਾ ਦੇ ਵਿੱਚ ਪੂਰੀ ਤਰ੍ਹਾਂ ਲੀਨ ਉਨ੍ਹਾਂ ਦੀ ਸਾਰੀ ਉਮਰ ਸਾਰੇ ਸੰਸਾਰ ਦਾ ਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵੱਲ ਮੋੜਨ ਤੇ ਜੋੜਨ ਵੱਲ ਲੱਗ ਗਈ ਪਰ ਆਪਣੇ ਵੱਲ ਨਹੀਂ। ਸਾਰੇ ਸੰਸਾਰ ਦਾ ਨਿਸ਼ਾਨਾ “ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ” ਨੂੰ ਬਣਾ ਦਿੱਤਾ ਪਰ ਆਪਣੇ ਆਪ ਨੂੰ ਉਸ ਨਿਸ਼ਾਨੇ ਵਿੱਚ ਆਉਣ ਹੀ ਨਹੀਂ ਦਿੱਤਾ। ਸਾਰੀ ਦੁਨੀਆਂ ਤੋਂ ਉਸਤਤ ਕੇਵਲ ਗੁਰੂ ਨਾਨਕ ਦੀ ਕਰਵਾਈ, ਆਪਣੀ ਉਸਤਤ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ (ਨਾ ਕੋਈ ਆਪਣਾ ਅਸਥਾਨ ਬਣਾਇਆ, ਨਾ ਕੋਈ ਆਪਣਾ ਨਿਸ਼ਾਨ ਬਣਾਇਆ, ਆਪਣੇ ਆਪ ਨੂੰ ਜਲ ਪਰਵਾਹ ਕਰਵਾ ਕੇ ਆਪਣਾ ਕੋਈ ਨਿਸ਼ਾਨ ਵੀ ਨਹੀਂ ਰਹਿਣ ਦਿੱਤਾ) ਇਸ ਲਈ ਉਨ੍ਹਾਂ ਦੀ ਬੇਜੋੜ (ਆਪਣੇ ਨਾਲ ਨਾ ਜੋੜਣ ਵਾਲੀ) ਭਗਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਸ੍ਰੇਸ਼ਟ ਅਮਰ ਸ਼ਾਨ ਅਤੇ ਬੇ-ਮਿਸਾਲ ਪਵਿੱਤਰਤਾ ਦਾ ਸਾਰੇ ਬ੍ਰਹਿਮੰਡ ਵਿੱਚ ਪ੍ਰਸਾਰ ਸੀ।

ਉਨ੍ਹਾਂ ਦੀ ਸੰਪੂਰਨ ਮਰਯਾਦਾ ਇਕ ਸ਼ਰਧਾਲੂ ਦੇ ਪੂਰੇ ਜੀਵਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਭਗਤੀ ਬਣਾਈ ਰਖਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਚਮਕ, ਅਮਰ ਉਪਸਥਿਤੀ ਨਾਲ ਸੰਪੂਰਨ ਸੰਸਾਰ ਨੂੰ ਆਕਰਸ਼ਿਤ ਕਰਦੀ ਹੈ।

ਇਹ ਸਭ ਵਰਗ ਦੇ ਲੋਕਾਂ ਨੂੰ ਚੰਗੀ ਲਗਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਵੱਲ ਖਿਚਦੀ ਹੈ। ਛੋਟੇ-ਵੱਡੇ, ਅਮੀਰ ਗਰੀਬ, ਪੜ੍ਹੇ-ਅਨਪੜ੍ਹੇ ਨੂੰ ਅਧਿਆਤਮਕ ਤੌਰ ਤੇ ਆਕਰਸ਼ਿਤ ਕਰਦੀ ਹੈ ਅਤੇ ਆਨੰਦ ਪ੍ਰਦਾਨ ਕਰਦੀ ਹੈ।

ਉਨ੍ਹਾਂ ਨੇ ਕਦੇ ਵੀ ਆਪਣਾ ਪ੍ਰਚਾਰ ਜਾਂ ਪ੍ਰਸਿੱਧੀ ਨਹੀਂ ਕੀਤੀ ਕਿਉਂਕਿ ਆਪਣਾ ਨਾਮ, ਆਪਣੀ ਪ੍ਰਸਿੱਧੀ, ਸਵੈ-ਵਡਿਆਈ ਉਨ੍ਹਾਂ ਲਈ ਅਰਥਹੀਨ ਸਨ। ਇਨ੍ਹਾਂ ਸਭਨਾਂ ਦਾ ਉਨ੍ਹਾਂ ਲਈ, ਕੋਈ ਅਰਥ ਨਹੀਂ ਸੀ। ਇਹ ਹੈਰਾਨੀ ਵਾਲੀ ਗੱਲ ਹੈ ਕਿ ਪੂਰੇ ਪ੍ਰਚਾਰ ਅਤੇ ਮਸ਼ਹੂਰੀ ਦੇ ਅਭਾਵ ਵਿੱਚ ਵੀ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰ ਸ਼ਾਨ ਨੂੰ ਸਾਰੇ ਬ੍ਰਹਿਮੰਡ ਵਿੱਚ ਪ੍ਰਕਾਸ਼ਮਾਨ ਕੀਤਾ। ਇਹ ਆਪਣੇ ਆਪ ਵਿੱਚ ਇਕ ਮਹਾਨ ਇਲਾਹੀ ਚਮਤਕਾਰ ਹੈ। ਉਨ੍ਹਾਂ ਨੇ ਨਵੀਂ ਪਵਿੱਤਰ ਸੰਸਕ੍ਰਿਤੀ, ਮਰਯਾਦਾ ਅਤੇ ਇਕ ਪਵਿੱਤਰ ਨਵੀਂ ਪ੍ਰੰਪਰਾ ਉਲੀਕੀ। ਅਜਿਹੀ ਮਰਯਾਦਾ ਜਿਸ ਵਿੱਚ ਕੋਈ ਅਸ਼ੀਰਵਾਦ, ਇਨਾਮ ਅਤੇ ਸਵੈ-ਵਡਿਆਈ ਨਹੀਂ ਸੀ। ਇਕ ਨਿਰਾਲੀ ਮਰਯਾਦਾ ਜਿਹੜੀ ਪੂਰੀ ਤਰ੍ਹਾਂ ਇੱਛਾ-ਰਹਿਤ ਹੈ, ਉਹ ਮਰਯਾਦਾ ਜੋ ਕਿ ਕਾਮਿਨੀ, ਕੰਚਨ, ਸਨਮਾਨ, ਪ੍ਰਚਾਰ ਅਤੇ ਪ੍ਰਸਿੱਧੀ ਤੋਂ ਪੂਰੀ ਤਰ੍ਹਾਂ ਮੁਕਤ ਸੀ।

ਉਨ੍ਹਾਂ ਦੀ ਪਵਿੱਤਰ ਮਰਯਾਦਾ ਇਕ ਅਜਿਹੇ ਪਾਰ ਉਤਾਰਨ ਤੇ ਰਖ਼ਵਾਲੇ ਜਹਾਜ਼ ਦੀ ਤਰ੍ਹਾਂ ਹੈ ਜਿਹੜਾ ਕਿ ਉੱਪਰ ਤਕ ਸਜੀਵਤਾ ਦੀ ਰੂਹਾਨੀ ਬੁੱਧੀਮਤਾ, ਅਧਿਆਤਮਿਕ ਖਜ਼ਾਨਿਆਂ ਦੀ ਸਰਬ-ਵਿਆਪਕਤਾ ਸਮਾਨਤਾ ਅਤੇ ਜੋੜ ਦੀਆਂ ਆਤਮਾਵਾਂ ਨਾਲ ਪਰੀਪੂਰਨ ਹੈ।

ਸਾਰੇ ਸੱਚੇ ਸ਼ਰਧਾਲੂਆਂ ਲਈ ਇਹ ਮਰਯਾਦਾ ਇਕ ਉੱਚਤਮ ਨਮੂੰਨਾ ਹੈ। ਇਸ ਮਰਯਾਦਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸੱਚਾ ਵੈਰਾਗ, ਪੂਰਨ ਤਿਆਗ, ਵਿਸ਼ੇਸ਼ ਪਿਆਰ, ਪ੍ਰਸ਼ੰਸਾ ਅਤੇ ਪੂਜਾ ਆਤਮਾ ਦੀ ਪ੍ਰਧਾਨਤਾ ਹੈ।

ਇਹੀ ਮਰਯਾਦਾ ਉਨ੍ਹਾਂ ਦੀ ਪੂਰੀ ਸ੍ਰਿਸ਼ਟੀ ਅਤੇ ਦਿਵਯਤਾ ਨੂੰ ਅਪਣਾਉਂਦੀ ਹੈ। ਆਉਣ ਵਾਲੇ ਸਮਿਆਂ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੁਭਾਗਸ਼ਾਲੀ ਬੱਚੇ ਇਸ ਨਿਰਾਲੀ ਮਰਯਾਦਾ ਦੇ ਵਿਸ਼ੇਸ਼ ਫਲਾਂ ਨੂੰ ਚਖਣਗੇ ਅਤੇ ਆਨੰਦ ਮਾਣਨਗੇ।

ਇਸ ਮਰਯਾਦਾ ਦਾ ਸਿਰੋ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੈ। ਇਹ ਮਰਯਾਦਾ ਸੰਸਾਰ ਦੀ ਕਿਸੇ ਵੀ ਵਸਤੂ ਦੇ ਪ੍ਰਤੀ ਲਗਾਓ ਨਹੀਂ ਰੱਖਦੀ। ਇਹ ਹਰ ਪ੍ਰਕਾਰ ਦੀਆਂ ਇੱਛਾਵਾਂ ਤੋਂ ਰਹਿਤ ਹੈ। ਮਰਯਾਦਾ, ਕਿਉਂਕਿ ਆਪਣੇ ਆਪ ਵਿੱਚ ਰੂਹਾਨੀ ਹੈ ਅਤੇ ਇਸ ਵਿੱਚ ਲਿਆ ਹਰ ਸਵਾਸ ਇਲਾਹੀ ਬਣ ਜਾਂਦਾ ਹੈ।

ਅਜਿਹੀਆਂ ਸੁਨਹਿਰੀ ਧਾਰਨਾਵਾਂ ਉੱਤੇ ਆਧਾਰਤ ਮਰਯਾਦਾ ਨੂੰ ਮੰਨਣ ਅਤੇ ਉਸ ਤੇ ਚੱਲਣ ਵਾਲੇ ਸੰਸਾਰ ਦੇ ਮਾਲਕ ਬਣ ਜਾਂਦੇ ਹਨ ਨਾ ਕਿ ਉਸਦੇ ਗੁਲਾਮ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਪ੍ਰਗਟ ਗੁਰਾਂ ਦੀ ਦੇਹ ਹੈ, ਉਸਦੇ ਚਰਨ ਕਮਲਾਂ ਵਿੱਚ ਇਹ ਮਰਯਾਦਾ ਪੂਰਨ ਸਮਰਪਣ ਅਤੇ ਤਿਆਗ ਦੀ ਮੰਗ ਅਤੇ ਉਪਦੇਸ਼ ਦਿੰਦੀ ਹੈ। ਇਸ ਪਵਿੱਤਰ ਮਰਯਾਦਾ ਵਿੱਚ ਦਿਖਾਵਾ, ਪ੍ਰਚਾਰ ਜਾਂ ਮਸ਼ਹੂਰੀ ਦੀ ਕੋਈ ਥਾਂ ਨਹੀਂ ਹੈ।

ਆਪਣੇ ਬਚਪਨ ਵਿੱਚ ਹੀ ਉਨ੍ਹਾਂ ਨੇ ਸੰਸਾਰੀਪਨ ਅਤੇ ਸਭ ਖ਼ਾਹਿਸ਼ਾਂ ਉੱਤੇ ਕਾਬੂ ਪਾ ਲਿਆ ਸੀ। ਇਕ ਸੰਤ ਸੰਸਾਰਕ ਵਸਤੂਆਂ ਦੇ ਨਸ਼ੇ ਵਿੱਚ ਨਹੀਂ ਆ ਸਕਦਾ ਅਤੇ ਨਾ ਹੀ ਖਾਹਿਸ਼ਾਂ ਉਸ ਉੱਤੇ ਭਾਰੂ ਹੋ ਸਕਦੀਆਂ ਹਨ।

ਇਸ ਮਰਯਾਦਾ ਵਿੱਚ ਵਰਦਾਨਾਂ, ਖਾਹਿਸ਼ਾਂ ਅਤੇ ਲੋੜਾਂ ਦੀ ਪੂਰਨ ਨਵਿਰਤੀ ਹੁੰਦੀ ਹੈ।

ਜਿਸ ਵਿਅਕਤੀ ਨੇ ਪ੍ਰੇਮ-ਰਸ ਦਾ ਸੁਆਦ ਲੈ ਲਿਆ ਹੈ ਅਤੇ ਜਿਹੜਾ ਦਾਨੀ ਹੈ, ਉਸ ਦੀਆਂ ਸਭ ਖ਼ਾਹਿਸ਼ਾਂ ਲੁਪਤ ਹੋ ਜਾਂਦੀਆਂ ਹਨ। ਅਜਿਹੀ ਦਿਵਯ ਆਤਮਾ ਇਕ ਪੈਦਾਇਸ਼ੀ ਪੈਗੰਬਰ ਹੋਣ ਕਰਕੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਲਈ ਕੁਝ ਵੀ ਨਹੀਂ ਕਰਨਾ ਸੀ। ਆਪਣੇ ਨਿਜੀ ਲਾਭ ਲਈ ਉਨ੍ਹਾਂ ਨੇ ਕੁਝ ਨਹੀਂ ਕਰਨਾ ਸੀ ਇਸ ਲਈ ਉਨ੍ਹਾਂ ਨੇ ਅਜਿਹੀ ਮਰਯਾਦਾ ਤਿਆਰ ਕੀਤੀ ਜਿਸ ਵਿੱਚ ਅਣ-ਇੱਛਾ, ਸਵਾਰਥਹੀਣਤਾ ਅਤੇ ਪੂਰਨ ਤਿਆਗ ਸੀ। ਬਾਬਾ ਨੰਦ ਸਿੰਘ ਜੀ ਮਹਾਰਾਜ ਹੀ ਕਲਿਜੁਗ ਦੇ ਇਸ ਭਿਆਨਕ ਸਮੇਂ ਵਿੱਚ ਇਹ ਸਭ ਕੁਝ ਨੂੰ ਏਨੀ ਸ਼ਾਨ ਅਤੇ ਨਿਪੁੰਨਤਾ ਨਾਲ ਕਾਇਮ ਕਰਨ ਦੇ ਯੋਗ ਸਨ। ਬਾਬਾ ਨੰਦ ਸਿੰਘ ਜੀ ਮਹਾਰਾਜ ਦੁਆਰਾ ਸ਼ੁਰੂ ਕੀਤੀ ਗਈ ਸੁਨਹਿਰੀ ਮਰਯਾਦਾ ਪੂਰਨ ਵਿਸ਼ਵ ਲਈ ਇਕ ਰਖਵਾਲੇ ਦੇ ਰੂਪ ਵਿੱਚ ਹਮੇਸ਼ਾ ਚਮਕਦੀ ਰਹੇਗੀ।

ਪ੍ਰਭੂ ਗੁਰੂ ਨਾਨਕ ਪਾਤਸ਼ਾਹ ਨਾਲ ਪ੍ਰੇਮ ਦੀ ਤੁਲਨਾ ਵਿੱਚ ਮੋਕਸ਼, ਧਰਤੀ ਅਤੇ ਸਵਰਗਾਂ ਦੇ ਰਾਜ ਦੀ ਪ੍ਰਾਪਤੀ ਬਾਬਾ ਨੰਦ ਸਿੰਘ ਜੀ ਮਹਾਰਾਜ ਲਈ ਅਰਥਹੀਨ ਅਤੇ ਅਯੋਗ ਸੀ। ਇਸ ਲਈ ਉਨ੍ਹਾਂ ਲਈ ਆਤਮ-ਅਨੁਸ਼ਾਸਨ, ਸੰਸਾਰੀਪਣ ਤੋਂ ਪੂਰਨ ਤਿਆਗ ਸਭ ਕੁਝ ਸੀ।

ਪੰਜ ਸਾਲ ਦੀ ਛੋਟੀ ਉਮਰ ਵਿੱਚ ਹੀ ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਰੱਬੀ-ਪ੍ਰੇਮ ਦੀ ਸਰਬਉੱਚ ਅਵਸਥਾ ਵਿੱਚ ਸਨ। ਉਨ੍ਹਾਂ ਦਾ ਨਿਸ਼ਚਾ ਦ੍ਰਿੜ੍ਹ ਸੀ, ਜਿਸਨੂੰ ਪਹਿਲਾਂ ਇਸ ਮਾਤ ਭੂਮੀ ਤੇ ਦੇਖਿਆ ਨਹੀਂ ਸੀ ਗਿਆ।

“ਜੇ ਗੁਰੂ ਨਾਨਕ ਦੇ ਪਿਆਰ ਵਿੱਚ ਖੂਨ ਵੀ ਪਾਣੀ ਹੋ ਜਾਵੇ, ਹੱਡੀਆਂ ਸੁੱਕ ਜਾਣ ਤੇ ਮੌਤ ਜੱਫੀ ਪਾ ਲਏ (ਜਾਨ ਨਿਕਲ ਜਾਏ) ਤੇ ਪ੍ਰੇਮ ਕਰਨ ਵਾਲਾ ਜੇ ਪੂਰੀ ਤਰ੍ਹਾਂ ਫਨਾਹ ਹੋ ਜਾਵੇ ਤਾਂ ਕੀ ਹੋਇਆ !” ਛੋਟੀ ਉਮਰ ਵਿੱਚ ਇਸ ਬੱਚੇ ਰੂਪੀ ਭਗਵਾਨ ਦਾ ਅਜਿਹਾ ਦ੍ਰਿੜ੍ਹ ਨਿਸ਼ਚਾ ਸੀ।

ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਸਭ ਕੁਛ ਤਿਆਗ ਦਿੱਤਾ ਸੀ। ਇਤਿਹਾਸ ਬਣਾਉਣ ਵਾਲਾ ਮਹਾਨ ਜੀਵਨ ਤਾਂ ਹਾਲੇ ਸ਼ੁਰੂ ਹੋਣਾ ਸੀ।

ਸਾਰੇ ਸੰਸਾਰ ਵਿੱਚ ਸਜੀਵ ਅਤੇ ਨਿਰਜੀਵ ਸਭ ਪਰਮਾਤਮਾ ਦੇ ਆਸਰੇ ਤੇ ਖੜ੍ਹੇ ਹਨ। ਸੰਸਾਰ ਸਿਰੋ ਪਰਮਾਤਮਾ ਦੀ ਇਕ ਪਰਛਾਈ ਹੈ - ਪ੍ਰਤੀਬਿੰਬ ਹੈ। ਉਨ੍ਹਾਂ ਦੇ ਮਹਾਨ ਨਿਯਮ ਸੰਸਾਰ ਦੀ ਇਸ ਪਰਛਾਈ ਜਾਂ ਪ੍ਰਤੀਬਿੰਬ ਦੇ ਸੰਬੰਧਾਂ ਦੇ ਨਹੀਂ ਸਗੋਂ ਉਨ੍ਹਾਂ ਦਾ ਇਕ ਮਾਤਰ ਸੰੰਬੰਧ ਪਰਮਾਤਮਾ ਦੇ ਵਾਸਤਵਿਕ ਮੂਲ-ਤੱਤ ਨਾਲ ਪ੍ਰਗਟਾਉਂਦੇ ਹਨ।

ਇਹ ਨਿਯਮ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਰੂਹਾਨੀ ਪੂਰਨਤਾ, ਅਵਿਅਕਤੀਗਤ ਅਤੇ ਨਿਰਲੇਪ ਪ੍ਰਕਿਰਤੀ ਨੂੰ ਦਰਸਾਉਂਦੇ ਹਨ।

ਗੁਰੂ ਨਾਨਕ ਦਾਤਾ ਬਖਸ਼ ਲੈ॥
ਬਾਬਾ ਨਾਨਕ ਬਖਸ਼ ਲੈ॥