ਪਰਮਾਤਮਾ ਦੀ ਪ੍ਰਾਪਤੀ ਦੇ ਚਾਰ ਦੁਆਰ

Humbly request you to share with all you know on the planet!

  1. ਸਤਿ
  2. ਸਤਿਗੁਰੂ
  3. ਸਤਿਨਾਮ
  4. ਸਤਿਪੁਰਖੁ

ਸਚਾਈ ਦੇ ਇਸ ਰਸਤੇ ਦੇ ਸਾਹਮਣੇ ਝੂਠ ਟਿੱਕ ਨਹੀਂ ਸਕਦਾ ।

  • ਪਹਿਲਾ ਦੁਆਰ ਉਸ ਵਿਅਕਤੀ ਲਈ ਖੁੱਲ੍ਹਦਾ ਹੈ ਜੋ ਸਚਾਈ ਦੇ ਰਸਤੇ ਤੇ ਚਲਦਾ ਹੈ
  • ਅਤੇ ਇਹ ਉਸ ਨੂੰ ਸਤਿਗੁਰੂ ਦੇ ਮਿਲਾਪ ਲਈ ਦੂਸਰਾ ਦੁਆਰ ਖੋਲ੍ਹਦਾ ਹੈ ।
  • ਫਿਰ ਤੀਸਰਾ ਦੁਆਰ ਖੁੱਲ੍ਹਦਾ ਹੈ ਅਤੇ ਸੱਚੇ ਅਭਿਲਾਸ਼ੀ ਨੂੰ ਸਤਿਨਾਮ (ਦਰਗਾਹੀ ਨਾਮ) ਦੀ ਸਤਿਗੁਰੂ ਦੁਆਰਾ ਬਖਸ਼ਿਸ਼ ਹੁੰਦੀ ਹੈ ।
  • ਫਿਰ ਸਤਿਗੁਰੂ ਉਸ ਨੂੰ ਚੌਥੇ ਦੁਆਰ ਰਾਹੀਂ (ਸਤਿਪੁਰਖ) ਪਰਮਾਤਮਾ ਤਕ ਪਹੁੰਚਾਉਂਦਾ ਹੈ ।

'ਸੱਚ' ਇਕ ਸੱਚੇ ਦਿਲ ਵਿੱਚ ਚਾਰ ਪਹਿਲੂਆਂ ਰਾਹੀਂ ਪ੍ਰਗਟ ਹੁੰਦਾ ਹੈ ਅਤੇ ਇਲਾਹੀ ਜਾਗ੍ਰਤੀ ਅਤੇ ਅਨੁਭੂਤੀ ਉਸ ਉੱਤੇ ਸਰਬ ਸ੍ਰੇਸ਼ਟਤਾ ਨਾਲ ਰਾਜ ਕਰਦੀ ਹੈ । ਪ੍ਰਥਮ ਹੈਵਾਨੀਅਤ ਤੋਂ ਮਾਨਵਤਾ ਵੱਲ ਸੱਚਾਈ ਦੇ ਰਸਤੇ ਤੇ ਚਲਦੇ ਹੋਏ, ਦੂਸਰਾ ਮਾਨਵਤਾ ਤੋਂ ਅਧਿਆਤਮਿਕਤਾ ਵੱਲ, ਤੀਸਰਾ ਅਧਿਆਤਮਿਕਤਾ ਤੋਂ ਆਪੇ ਦੀ ਪਛਾਣ ਵੱਲ ਅਤੇ ਚੌਥਾ ਆਪੇ ਦੀ ਪਛਾਣ ਤੋਂ ਪਰਮਾਤਮਾ ਦੀ ਪਹਿਚਾਣ ਤਕ ।

ਜਦੋਂ ਤਕ ਪਸ਼ੂ ਪ੍ਰਵਿਰਤੀ ਖਤਮ ਜਾਂ ਲੁਪਤ ਨਹੀਂ ਹੋ ਜਾਂਦੀ ਵਿਅਕਤੀ ਨਾਮ ਸਿਮਰਨ ਦੇ ਯੋਗ ਨਹੀਂ ਹੋ ਸਕਦਾ।

'ਕਰਮ' ਦੀ ਦਾਰਸ਼ਨਿਕਤਾ ਨਾਲ ਮਾਨਵ ਉਸ ਸੀਮਾ ਤਕ ਉੱਠ ਜਾਂਦਾ ਹੈ ਜਿੱਥੇ ਉਹ 'ਨਾਮ' ਦੇ ਯੋਗ ਬਣ ਜਾਂਦਾ ਹੈ । ਚੰਗੇ ਅਤੇ ਪਵਿੱਤਰ ਕਰਮ ਦਿਮਾਗ ਨੂੰ ਸ਼ੁੱਧ ਕਰਦੇ ਹਨ ਅਤੇ ਇਸ ਨੂੰ ਇਲਾਹੀ ਨਾਮ ਦੇ ਰਸਤੇ ਤੇ ਚੱਲਣ ਦੇ ਕਾਬਲ ਬਣਾਉਂਦੇ ਹਨ ।

  1. ਕਰਮ ਮਾਰਗ
  2. ਨਾਮ ਮਾਰਗ
  3. ਭਗਤੀ ਮਾਰਗ
  4. ਸਹਿਜ ਮਾਰਗ

ਪਵਿੱਤਰ ਕਰਮ ਸਾਨੂੰ ਨਾਮ ਦੇ ਰਸਤੇ ਵੱਲ ਲਿਜਾਂਦੇ ਹਨ । ਸੱਚੇ ਨਾਮ ਸਿਮਰਨ ਨਾਲ ਪ੍ਰੇਮ ਦੀ ਮਿਹਰ ਅਤੇ ਬਖਸ਼ਿਸ਼ ਹੁੰਦੀ ਹੈ ਅਤੇ ਇਹ ਪ੍ਰੇਮ ਅੰਤ ਵਿੱਚ ਸਹਿਜ ਅਵਸਥਾ ਵਿੱਚ ਅਭੇਦ ਹੋ ਜਾਂਦਾ ਹੈ ।