ਸਰੀਰ ਵਿੱਚ ਪ੍ਰਕਾਸ਼ ਦਾ ਫੈਲਾਉ

Humbly request you to share with all you know on the planet!

ਸਰੀਰ ਵਿੱਚ ਪ੍ਰਕਾਸ਼ ਦਾ ਫੈਲਾਉ
ਜਿਸ ਤਰ੍ਹਾਂ ਰੋਸ਼ਣੀ ਲੈਂਪ ਦੇ ਬਲਬ ਦੇ ਸ਼ੀਸ਼ੇ ਨੂੰ ਫੇਹ ਕਰਕੇ ਬਾਹਰ ਰੋਸ਼ਨੀ ਫੈਲਾਉਂਦੀ ਹੈ, ਇਸੇ ਤਰ੍ਹਾਂ ਇਕ ਪ੍ਰਾਪਤੀ ਵਾਲੇ ਮਹਾਂਪੁਰਸ਼ ਦਾ ਪਾਵਨ-ਸਰੀਰ ਨਿਰੰਕਾਰ ਦੇ ਪ੍ਰਕਾਸ਼ ਨਾਲ ਭਰਿਆ ਹੁੰਦਾ ਹੈ । ਉਹ ਨਿਰੰਕਾਰ ਦਾ ਪ੍ਰਕਾਸ਼ ਮਹਾਂਪੁਰਸ਼ ਦੇ ਸਰੀਰ ਨੂੰ ਸ਼ੀਸ਼ੇ ਵਾਂਗ ਫੇਹ ਕਰਕੇ ਬਾਹਰ ਆ ਜਾਂਦਾ ਹੈ ਅਤੇ ਉਸ ਨਿਰੰਕਾਰੀ ਪ੍ਰਕਾਸ਼ ਨੂੰ ਬਾਹਰ ਬਿਖੇਰਦਾ ਹੈ ।
ਕਿਹੜਾ ਪ੍ਰਕਾਸ਼? ਨਾਮ ਦਾ ਪ੍ਰਕਾਸ਼, ਪ੍ਰੇਮ ਦਾ ਪ੍ਰਕਾਸ਼, ਸੱਚ ਦਾ ਪ੍ਰਕਾਸ਼, ਆਨੰਦ ਦਾ ਪ੍ਰਕਾਸ਼, ਨਿਮਰਤਾ ਤੇ ਗਰੀਬੀ ਦਾ ਪ੍ਰਕਾਸ਼, ਦਇਆ ਤੇ ਮਿਹਰ ਦਾ ਪ੍ਰਕਾਸ਼ । ਇਸ ਪ੍ਰਕਾਸ਼ ਵਿੱਚ ਜਿਹੜਾ ਵੀ ਇਸ਼ਨਾਨ ਕਰ ਲੈਂਦਾ ਹੈ ਉਹ ਧੰਨ ਹੈ ।

ਮਹਾਨ ਅਵਤਾਰ ਦੇ ਸਮੁੱਚੇ ਸ਼ਰੀਰ ਵਿੱਚੋਂ ਇਸ ਪ੍ਰਕਾਸ਼, ਇਸ ਆਨੰਦ ਅਤੇ ਇਸ ਅੰਮ੍ਰਿਤ ਦੀਆਂ ਧਾਰਾਂ ਵਗਦੀਆਂ ਹਨ । ਇਹ ਅੰਮ੍ਰਿਤ ਅਤੇ ਪ੍ਰਕਾਸ਼ ਉਸਦੇ ਨੇਤਰਾਂ, ਬਚਨਾਂ, ਸਰੀਰ ਅਤੇ ਉਸਦੇ ਸਪਰਸ਼, ਉਸਦੀ ਛੁਹ ਰਾਹੀਂ ਵਹਿੰਦਾ ਹੈ । ਉਸਦੀ ਇਸ ਪਵਿੱਤਰ ਚਰਨ-ਛੁਹ ਨਾਲ ਧਰਤੀ ਅਤੇ ਧੂੜ ਵੀ ਪਵਿੱਤਰ ਹੋ ਜਾਂਦੀ ਹੈ। ਉਸਦੇ ਹਰ ਕਰਮ ਨਾਲ ਬ੍ਰਹਿਮੰਡ ਵਿੱਚ ਪ੍ਰੇਮ ਅਤੇ ਪ੍ਰਕਾਸ਼ ਫੈਲਦਾ ਹੈ । ਇਸ ਰੱਬੀ ਪ੍ਰਾਣੀ ਦੇ ਸਰੀਰ ਤੋਂ ਪ੍ਰੇਮ ਅਤੇ ਪ੍ਰਕਾਸ਼ ਦੇ ਵਹਾ ਦੀ ਸ਼ਕਤੀ ਵੱਡੇ ਤੋਂ ਵੱਡੇ ਪਾਪੀਆਂ ਦੇ ਪਾਪਾਂ ਨੂੰ ਖ਼ਤਮ ਕਰ ਦਿੰਦੀ ਹੈ । ਅਗਿਆਨਤਾ ਨੂੰ ਜੜੋਂ ਸਮਾਪਤ ਕਰਦੀ ਹੈ ਅਤੇ ਦੁਖੀ ਮਾਨਵਤਾ ਨੂੰ ਉਸ ਦੀਆਂ ਬੀਮਾਰੀਆਂ ਅਤੇ ਦੁੱਖਾਂ ਤੋਂ ਮੁਕਤੀ ਦੁਆਉਂਦੀ ਹੈ ।

“ਮੈਂ” ਹਟਾ ਦਿਉ, ਸਾਰੀ ਦੁਨੀਆਂ ਰੱਬ ਦਾ ਰੂਪ ਦਿਸੇਗੀ

“ਮੈਂ” ਰੂਪੀ ਅਸ਼ੁਧ “ਹਉਮੈ” ਦਾ ਤਿਆਗ ਕਰਕੇ ਅਸੀਂ ਸਾਰੇ ਬ੍ਰਹਿਮੰਡ ਵਿੱਚ ਪਰਮਾਤਮਾ ਦੇ ਪਵਿੱਤਰ ਪ੍ਰਤੀਬਿੰਬ ਦੇ ਦਰਸ਼ਨ ਕਰ ਸਕਦੇ ਹਾਂ । “ਹਉਮੈ” ਦੀਰਘੁ ਰੋਗ ਹੈ, ਸਭ ਤੋਂ ਭੈੜੀ ਘਾਤਕ ਬੀਮਾਰੀ ਹੈ। ਇਹ ਸਭ ਤੋਂ ਵਡੀ ਅਸ਼ੁੱਧਤਾ ਹੈ । ਪਵਿੱਤਰ ਦਿਲ ਸਾਰੇ ਬ੍ਰਹਿਮੰਡ ਨੂੰ ਪਵਿੱਤਰ ਦ੍ਰਿਸ਼ਟੀ ਨਾਲ ਦੇਖਦਾ ਹੈ । ਆਪਣੇ ਆਪ ਵਿੱਚ “ਹਉਮੈ” ਦਾ ਹੋਣਾ ਭਰਮ ਅਤੇ ਦੋਗਲੇਪਣ ਨੂੰ ਜਨਮ ਦਿੰਦਾ ਹੈ । ਇਹ “ਹਉਮੈ” ਦੀ ਬੁਰਾਈ ਨੂੰ ਦੂਰ ਕਰਕੇ ਸਾਰਾ ਸੰਸਾਰ ਅਲੋਕਿਕ ਬਣ ਜਾਂਦਾ ਹੈ ਅਤੇ ਹਰ ਵਿਅਕਤੀ ਸਾਰੀ ਸ੍ਰਿਸ਼ਟੀ ਵਿੱਚ ਸਰਬ ਵਿਆਪਕ ਸਚਾਈ ਨੂੰ ਦੇਖਦਾ ਹੈ। ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਅਤੇ ਭਾਈ ਘਨਈਆ ਜੀ ਨੇ ਹਰੇਕ ਵਿਅਕਤੀ ਵਿੱਚ ਸਰਬ-ਵਿਆਪਕ ਪਿਆਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਖਿਆ ਅਤੇ ਭਗਤ ਨਾਮ ਦੇਵ ਜੀ ਨੇ ਆਪਣੇ ਪਿਆਰੇ ਗੋਬਿੰਦ ਦੇ ਸਭ ਦੇ ਵਿੱਚ ਦਰਸ਼ਨ ਕੀਤੇ ।

ਮਾਇਆ ਅਤੇ ਹਉਮੈ ਦੇ ਪਰਦੇ ਨੂੰ ਉਠਾ ਕੇ ਆਪਣੇ ਸੱਚੇ ਵਿਅਕਤੀਤਵ ਨੂੰ ਪਛਾਣੋ ।

ਬਾਬਾ ਨਰਿੰਦਰ ਸਿੰਘ ਜੀ ਨੇ ਅੱਗੇ ਇਹ ਫੁਰਮਾਇਆ:

  1. ਹਉਮੈ ਹੀ ਨਰਕ ਹੈ ਤੇ ਵਿਅਕਤੀ ਇਸ ਹਉਮੈ ਦੇ ਵਿੱਚ ਹੀ ਨਰਕ ਨੂੰ ਭੋਗ ਰਿਹਾ ਹੈ ।
  2. ਹਉਮੈ ਹੀ ਭਵਸਾਗਰ ਹੈ ਅਤੇ ਇਸ ਹਉਮੈ ਦੇ ਭਵਸਾਗਰ ਵਿੱਚ ਹੀ ਇਨਸਾਨ ਡੁੱਬ ਕੇ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ।
  3. ਹਉਮੈ ਹੀ ਪਾਪ ਹੈ - ਬਾਕੀ ਸਭ ਕੁਝ ਪੁੰਨ ਹੈ ।
  4. ਹਉਮੈ ਹੀ ਝੂਠ ਹੈ - ਬਾਕੀ ਸਭ ਕੁਝ ਸੱਚ ਹੈ । ਆਪਣੀ “ਮੈਂ” ਨੂੰ ਹਟਾ ਦਿਉ ਸਭ ਕੁਝ “ਤੂੰ” ਹੀ ਨਜ਼ਰ ਆਵੇਗਾ ।
  5. ਜੀਵਨ ਯਾਤਰਾ “ਮੈਂ” ਤੋਂ ਸ਼ੁਰੂ ਹੁੰਦੀ ਹੈ, ਜੇ “ਤੂੰ” ਤੇ ਖਤਮ ਹੋ ਜਾਏ ਤਾਂ ਸੋਲ ਹੈ।