ਗੁਰਮਿਖ ਰੋਮਿ ਰੋਮਿ ਹਰਿ ਧਿਆਵੈ ।। (ਪਵਿੱਤਰ ਨਾਮ ਦੇ ਚਮਤਕਾਰ)

Humbly request you to share with all you know on the planet!

ਇਕ ਵਾਰ ਛੋਟੇ ਠਾਠ ਵਿੱਚ ਸ਼ਾਮ ਦੇ ਦੀਵਾਨ ਦੀ ਸਮਾਪਤੀ ਹੋ ਚੁੱਕੀ ਸੀ । ਬਾਬਾ ਜੀ ਆਪਣੇ ਆਸਣ ਤੋਂ ਉੱਠ ਕੇ ਆਪਣੇ ਨਿਮਰ ਸੁਭਾਅ ਅਨੁਸਾਰ ਸੰਗਤ ਤੋਂ ਵਿਦਾ ਹੋ ਕੇ ਤੁਰ ਪਏ । ਜਦੋਂ ਬਾਬਾ ਜੀ ਬਾਹਰ ਆਏ ਤਾਂ ਮੇਰੇ ਪਿਤਾ ਜੀ ਨੇ ਕੱਪੜੇ ਦਾ ਜੋੜਾ ਉਨ੍ਹਾਂ ਦੇ ਚਰਨਾਂ ਅੱਗੇ ਰੱਖ ਦਿੱਤਾ । ਬਾਬਾ ਜੀ ਨੇ ਜੋੜਾ ਪਾਉਂਣ ਸਮੇਂ ਸਹਾਰੇ ਵੱਜੋਂ ਮੇਰੇ ਪਿਤਾ ਜੀ ਦੇ ਮੋਢੇ ਤੇ ਹੱਥ ਰੱਖ ਲਿਆ । ਬਾਬਾ ਜੀ ਦਾ ਗੁੱਟ ਮੇਰੇ ਪਿਤਾ ਜੀ ਦੇ ਕੰਨਾਂ ਨੂੰ ਛੁਹ ਗਿਆ । ਮੇਰੇ ਪਿਤਾ ਜੀ ਦੇ ਕੰਨਾਂ ਨੂੰ ਬਾਬਾ ਜੀ ਦੇ ਗੁੱਟ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਸੁਰੀਲੀ ਆਵਾਜ ਸੁਣਾਈ ਦੇ ਰਹੀ ਸੀ । ਮੇਰੇ ਪਿਤਾ ਜੀ ਦੀ ਆਤਮਾ ਨੂੰ ਨਾਮ ਮਹਾਂ ਰਸ ਦਾ ਅਕਹਿ ਆਨੰਦ ਆ ਰਿਹਾ ਸੀ ।

ਡੂੰਘੀ ਸਰੀਰਕ ਨਿਕਟਤਾ, ਬਾਬਾ ਜੀ ਦੁਆਰਾ ਪਵਿੱਤਰ ਹੱਥ ਪਿਤਾ ਜੀ ਦੇ ਮੋਢੇ ਤੇ ਰੱਖਣ, ਬਾਬਾ ਜੀ ਦੀ ਸੁਹਲ ਕਲਾਈ ਦੇ ਪਿਤਾ ਜੀ ਦੇ ਕੰਨ ਨੂੰ ਛੁਹ ਜਾਣ ਨਾਲ ਤੇ ਬਾਬਾ ਜੀ ਦੀ ਕਲਾਈ ਦੇ ਹਰੇਕ ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਨਾਮ ਦੀ ਸੁਰੀਲੀ ਧੁਨ ਸੁਣਾਈ ਦੇਣ ਨਾਲ ਮੇਰੇ ਪਿਤਾ ਜੀ ਵੀ ਰੂਹਾਨੀ ਵਿਸਮਾਦ ਦੀ ਅਵਸਥਾ ਵਿੱਚ ਆ ਗਏ । ਬਾਬਾ ਜੀ ਦੇ ਵਿਸ਼ਵ ਨੂਰ ਵਾਲੇ ਜਿਸਮ ਦੇ ਰੋਮ ਰੋਮ ਵਿੱਚੋਂ ਅੰਮ੍ਰਿਤ ਨਾਮ ਦੀ ਧੁਨੀਂ ਪਿਤਾ ਜੀ ਦੇ ਹਿਰਦੇ ਵਿੱਚ ਵੱਸ ਗਈ ਅਤੇ ਉਨ੍ਹਾਂ ਦਾ ਤਨ ਮਨ ਰੂਹਾਨੀ ਖੇੜੇ ਵਿੱਚ ਆ ਗਿਆ । ਮੇਰੇ ਪਿਤਾ ਜੀ ਲੜਖੜਾ ਗਏ, ਡਿੱਗਣ ਹੀ ਲੱਗੇ ਸਨ ਕਿ ਬਾਬਾ ਜੀ ਨੇ ਆਸਰਾ ਦੇ ਦਿੱਤਾ । ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਪੂਰਨ ਪ੍ਰਕਾਸ਼ ਅਤੇ ਅੰਮ੍ਰਿਤ ਨਾਮ ਨਾਲ ਬੌਰੇ ਹੋਏ ਪਿਤਾ ਜੀ ਨੇ ਬਾਬਾ ਜੀ ਵੱਲ ਸ਼ੁਕਰ ਸ਼ੁਕਰ ਨਾਲ ਤੱਕਿਆ । ਬਾਬਾ ਜੀ ਨੇ ਉਨ੍ਹਾਂ ਦੀ ਝੋਲੀ ਹੋਰ ਵੀ ਬੇਅੰਤ ਮਿਹਰਾਂ ਅਤੇ ਬਖਸ਼ਿਸ਼ਾਂ ਨਾਲ ਭਰ ਦਿੱਤੀ । ਬਾਬਾ ਜੀ ਦੇ ਸਰੀਰ ਦੇ ਰੋਮ ਰੋਮ ਵਿੱਚੋਂ ਸੁਣਾਈ ਦਿੱਤੀ ਅੰਮ੍ਰਿਤ ਨਾਮ ਦੀ ਧੁਨੀਂ ਮੇਰੇ ਪਿਤਾ ਜੀ ਦੇ ਹਿਰਦੇ ਤੇ ਆਤਮਾ ਵਿੱਚ ਡੂੰਘੀ ਉਤਰ ਗਈ ਸੀ । ਇਸ ਅੰਮ੍ਰਿਤ ਨਾਮ ਦੀ ਧੁਨੀਂ ਨੇ ਉਨ੍ਹਾਂ ਦੇ ਜੀਵਨ ਵਿੱਚ ਬੇਅੰਤ ਬਖਸ਼ਿਸ਼ਾਂ ਕੀਤੀਆਂ ਸਨ ।

ਮੇਰੇ ਪਿਤਾ ਜੀ ਨੇ ਇਸ ਰੂਹਾਨੀ ਅਨੁਭਵ ਬਾਰੇ ਮੈਨੂੰ ਦੱਸਿਆ ਸੀ ਕਿ ਬਾਬਾ ਜੀ ਦੇ ਸਰੀਰ ਦੇ ਰੋਮ ਰੋਮ ਵਿੱਚੋਂ ਅੰਮ੍ਰਿਤ ਨਾਮ ਦੀ ਇਲਾਹੀ -ਧੁਨੀਂ ਸੁਣਨ ਨਾਲ ਉਨ੍ਹਾਂ ਨੂੰ ਨਾਮ ਰਸ, ਆਤਮ ਰਸ ਤੇ ਪ੍ਰੇਮ ਰਸ ਦਾ ਅਸਲੀ ਅਨੁਭਵ ਹੋਇਆ ਸੀ । ਉਨ੍ਹਾਂ ਨੂੰ ਜਾਪਿਆ ਸੀ ਕਿ ਜਿਵੇਂ ਉਨ੍ਹਾਂ ਨੇ ਅੰਮ੍ਰਿਤ ਨਾਮ ਦੇ ਖਜ਼ਾਨੇ ਨੂੰ ਪਾ ਲਿਆ ਹੋਵੇ, ਜਿਵੇਂ ਉਨ੍ਹਾਂ ਨੇ ਨਾਮ ਰਸ ਦੇ ਸਮੁੰਦਰ ਵਿੱਚ ਇਸ਼ਨਾਨ ਕਰ ਲਿਆ ਹੋਵੇ । ਪਿਤਾ ਜੀ ਇਹ ਵੀ ਦੱਸਦੇ ਸਨ ਕਿ ਅੰਮ੍ਰਿਤ ਨਾਮ ਦੀ ਮੂਰਤ ਬਾਬਾ ਨੰਦ ਸਿੰਘ ਜੀ ਮਹਾਰਾਜ ਅਤੇ ਉਨ੍ਹਾਂ ਦਾ ਪਵਿੱਤਰ ਵਜੂਦ ਅੰਮ੍ਰਿਤ ਨਾਮ ਦਾ ਵਿਸ਼ਵ ਸਰੂਪ ਸੀ । ਬਾਬਾ ਜੀ ਦੀ ਪਵਿੱਤਰ ਦੇਹ ਦੇ ਸਤ ਕ੍ਰੋੜ ਰੋਮ ਜ਼ਿੰਦਗੀ ਭਰ ਪਵਿੱਤਰ ਨਾਮ ਦਾ ਨਿਰੰਤਰ ਜਾਪ ਕਰਦੇ ਸਨ ।

ਉੱਪਰ ਦੱਸਿਆ ਹੈ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸਰੀਰ ਦਾ ਹਰੇਕ ਰੋਮ ਅੰਮ੍ਰਿਤ ਨਾਮ ਦਾ ਜਾਪ ਕਰ ਰਿਹਾ ਸੀ । ਇਹ ਇਕ ਆਲੌਕਿਕ ਚਮਤਕਾਰ ਸੀ । ਇਹ ਰੱਬ ਦੇ ਅੰਮ੍ਰਿਤ ਨਾਮ ਦਾ ਗੁਪਤ ਜਾਪ ਸੀ ਜਿਸਨੂੰ ਨਾ ਕੋਈ ਵੇਖ ਸਕਦਾ ਸੀ ਤੇ ਨਾ ਹੀ ਕੋਈ ਸੁਣ ਸਕਦਾ ਸੀ । ਇਹ ਮਨੁੱਖੀ ਸਰੀਰ ਵਿੱਚ ਪਰਮ ਸਤਿ ਦੀ ਅਜੀਬ ਅਤੇ ਪੂਰਨ ਖੇਡ ਵਰਤ ਰਹੀ ਸੀ । ਉਨ੍ਹਾਂ ਦਾ ਪੰਜ ਭੂਤਕ ਸਰੀਰ ਅੰਮ੍ਰਿਤ ਨਾਮ ਦੀ ਮੂਰਤ ਸੀ । ਇਹ ਪਰਮ ਸਤਿ ਅਤੇ ਨਿਰੰਕਾਰੀ ਜੋਤ ਦਾ ਅਨਿੱਖੜਵਾਂ ਅੰਗ ਸੀ । ਉਨ੍ਹਾਂ ਦਾ ਪਵਿੱਤਰ ਸਰੀਰ ਸਭ ਜੀਵਾਂ ਲਈ ਰੱਬੀ ਮਿਹਰਾਂ ਦਾ ਸੋਮਾ ਸੀ । ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਰੱਬੀ ਸ਼ਖਸ਼ੀਅਤ ਇਲਾਹੀ ਨੂਰ ਨਾਲ ਚਮਕਦੀ ਸੀ । ਉਨ੍ਹਾਂ ਦੇ ਰੋਮ ਰੋਮ ਵਿੱਚੋਂ ਅੰਮ੍ਰਿਤ ਨਾਮ ਦੀਆਂ ਰੂਹਾਨੀ ਕਿਰਨਾਂ ਨਿਕਲਦੀਆਂ ਸਨ । ਇਹ ਕਿਰਨਾਂ ਮੇਰੇ ਪਿਤਾ ਜੀ ਦੇ ਜੀਵਨ ਮਾਰਗ ਨੂੰ ਜਿੰਦਗੀ ਭਰ ਰੁਸ਼ਨਾਉਂਦੀਆਂ ਰਹੀਆਂ । ਬਾਬਾ ਨੰਦ ਸਿੰਘ ਜੀ ਦੀ ਕਲਾਈ ਦੇ ਰੋਮ ਰੋਮ ਵਿੱਚੋਂ ਸਿੱਧੀ ਪ੍ਰਾਪਤ ਹੋਈ ਇਹ ਮਿੱਠੀ ਧੁਨੀ ਮੇਰੇ ਪਿਤਾ ਜੀ ਦੇ ਹਿਰਦੇ ਵਿੱਚ ਜੀਵਨ ਭਰ ਗੂੰਜਦੀ ਰਹੀ, ਇਹ ਮਿਹਰ ਮਗਲਕਾਰੀ ਸੀ । ਰੀਟਾਇਰ ਹੋਣ ਤੋਂ ਬਾਅਦ ਉਨ੍ਹਾਂ ਦੀ ਸੁਰਤ, ਮਨ, ਸੋਚਣੀ ਅਤੇ ਆਤਮਾ ਆਪਣੇ ਪਿਆਰੇ ਬਾਬਾ ਜੀ ਦਾ ਹੀ ਸਿਮਰਨ ਕਰਦੀ ਸੀ। ਬਾਬਾ ਜੀ ਦੇ ਆਹਮੋ-ਸਾਹਮਣੇ ਦਰਸ਼ਨ ਕਰਨ ਦੀ ਤੀਬਰ ਭਾਵਨਾ ਤੇ ਪ੍ਰਬਲ ਇੱਛਾ ਨਾਲ ਉਹ ਇਲਾਹੀ-ਪ੍ਰੇਮ ਦੇ ਸ਼ਦਾਈ ਬਣੇ ਰਹੇ । ਬਾਬਾ ਜੀ ਅੱਗੇ, ਉਨ੍ਹਾਂ ਦੀ ਇਕੋ ਇਕ ਅਰਦਾਸ ਹੁੰਦੀ ਸੀ ਕਿ ਬਾਬਾ ਜੀ ਬਹੁੜੀ ਕਰਨ । ਉਨ੍ਹਾਂ ਦੀ ਇਕੋ ਇਕ ਮੰਗ ਬਾਬਾ ਨੰਦ ਸਿੰਘ ਜੀ ਮਹਾਰਾਜ ਹੀ ਸਨ । ਉਨ੍ਹਾਂ ਨੇ ਸਭ ਵੱਲੋਂ ਮੁੱਖ ਮੋੜ ਲਿਆ ਹੋਇਆ ਸੀ । ਉਨ੍ਹਾਂ ਦੇ ਅੰਦਰ ਬਾਬਾ ਜੀ ਦੀ ਤਾਂਘ ਸੀ, ਬਾਬਾ ਜੀ ਦੇ ਪਿਆਰ ਦੇ ਸਾਹਮਣੇ ਉਨ੍ਹਾਂ ਨੂੰ ਸਾਰਾ ਸੰਸਾਰ ਤੁੱਛ ਜਾਪਦਾ ਸੀ । ਆਪਣੇ ਪਿਆਰੇ ਬਾਬਾ ਜੀ ਦੇ ਸਰੀਰਕ ਵਿਛੋੜੇ ਸਮੇਂ ਉਹ ਜ਼ਾਰੋ ਜ਼ਾਰ ਰੋਏ ਸਨ । ਜਦੋਂ ਉਨ੍ਹਾਂ ਨੇ ਇਹ ਵਿਛੋੜਾ ਹੋਰ ਨਾ ਝੱਲ ਸਕਣ ਤੇ ਵਿਛੋੜੇ ਵਿੱਚ ਮਰ ਜਾਣ ਦਾ ਹੀ ਫ਼ੈਸਲਾ ਕਰ ਲਿਆ ਤਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਪ੍ਰਤੱਖ ਦਰਸ਼ਨ ਦੇਣ ਦੀ ਕਿਰਪਾ ਕਰਕੇ ਨਿਵਾਜਿਆ ਸੀ,

ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ ॥
ਹੇ ! ਨਾਨਕ ਮੰਗਤਾ ਤੇਰੇ ਦਰ ਤੇ ਖੜ੍ਹਾ ਹੈ, ਐ ਪਰਮਾਤਮਾ ਸਿਰਫ ਤੈਨੂੰ ਹੀ ਲੋਚਦਾ ਹੈ ।

ਪ੍ਰਭੂ ਦੀ ਭੁੱਖ ਅਤੇ ਦੂਨੀਆਦਾਰੀ ਦੀ ਭੁੱਖ ਇਕ ਥਾਂ ਨਹੀਂ ਹੋ ਸਕਦੀਆਂ । ਰੱਬ ਦਾ ਪਿਆਰਾ ਦੁਨਿਆਵੀ ਪਦਾਰਥਾਂ ਅਤੇ ਇੰਦਰੀਆਂ ਦੇ ਸੁਆਦਾਂ ਵਿੱਚ ਖਚਿਤ ਨਹੀਂ ਹੁੰਦਾ । ਉਹ ਇਨ੍ਹਾਂ ਪਦਾਰਥਾਂ ਦੇ ਥਾਂ ਕੇਵਲ ਤੇ ਕੇਵਲ ਪ੍ਰਭੂ-ਪ੍ਰਾਪਤੀ ਦੀ ਹੀ ਲੋਚਾ ਰੱਖਦਾ ਹੈ । ਉਹ ਤਨ ਮਨ ਧਨ ਕਰਕੇ ਆਪਣੇ ਪਿਆਰੇ ਪ੍ਰਭੂ ਦੇ ਧਿਆਨ ਵਿੱਚ ਆਨੰਦ ਮਗਨ ਰਹਿੰਦਾ ਹੈ । ਅੰਮ੍ਰਿਤ ਨਾਮ ਦੀ ਮਹਾਨ ਸ਼ਕਤੀ ਜਾਗਿਆਸੂ ਦੇ ਤਨ ਅਤੇ ਆਤਮਾ ਅੰਦਰ ਨਿਰੰਕਾਰੀ ਜੋਤ ਦਾ ਪ੍ਰਕਾਸ਼ ਕਰਦੀ ਹੈ । ਇਹ ਸ਼ਕਤੀ ਜਗਿਆਸੂ ਦੀ ਝੋਲੀ ਨਾਮ ਰਸ ਨਾਲ ਭਰ ਦਿੰਦੀ ਹੈ । ਇਸ ਨਾਮ ਰਸ ਦੇ ਧਾਰਨੀ ਜਗਿਆਸੂ ਦੀ ਸ਼ੋਭਾ ਚਹੁੰ ਕੁੰਟਾਂ ਵਿੱਚ ਫੈਲ ਜਾਂਦੀ ਹੈ । ਨਾਮ ਸਰੂਪ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਨਾਮ ਦੀ ਮਹਿਮਾ ਜੁਗਾਂ ਜੁਗਾਂ ਤੱਕ ਫੈਲ ਰਹੀ ਹੇ।

ਜਿਸ ਵਕਤ ਸਰੀਰ ਨਾਮ ਜਪਦਾ ਹੈ ਤਾਂ ਸਿਰਫ਼ ਆਪਣੀ ਆਤਮਾ ਨੂੰ ਹੀ ਲਾਭ ਹੁੰਦਾ ਹੈ ਪਰ ਜਦੋਂ ਆਤਮਾ ਨਾਮ ਜਪਦੀ ਹੈ ਤਾਂ ਸਾਰੇ ਸੰਸਾਰ ਨੂੰ ਉਸ ਦਾ ਲਾਭ ਹੁੰਦਾ ਹੈ ।

ਉਨ੍ਹਾਂ ਨੇ ਬਾਬਾ ਜੀ ਤੋਂ ਪ੍ਰੇਮਾ ਭਗਤੀ ਦੀ ਦਾਤ ਮੰਗੀ ਸੀ, ਉਨ੍ਹਾ ਨੇ ਪ੍ਰੇਮ ਦੇ ਸੁਆਮੀ ਬਾਬਾ ਜੀ ਤੋਂ ਪ੍ਰੇਮ ਦੀ ਦਾਤ ਦਾ ਦਾਨ ਮੰਗਿਆ ਸੀ, ਉਨ੍ਹਾਂ ਕਿਸੇ ਦੁਨਿਆਵੀ ਪਦਾਰਥ ਜਾਂ ਇਥੋਂ ਤਕ ਕਿ ਮੁਕਤੀ ਦੀ ਵੀ ਚਾਹਨਾ ਨਹੀ ਕੀਤੀ ਸੀ ।

ਉਹ ਰੂਹਾਨੀ ਪ੍ਰੇਮ ਦੇ ਸਾਗਰ ਵਿੱਚ ਰਹਿੰਦੇ ਸਨ, ਉਨ੍ਹਾਂ ਦਾ ਜੀਵਨ ਪ੍ਰੇਮ ਦੀ ਬਲਦੀ ਲਾਟ ਸੀ । ਜੋ ਕੋਈ ਵੀ ਉਨ੍ਹਾਂ ਨੂੰ ਮਿਲਦਾ ਸੀ, Tਸ ਅੰਦਰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪ੍ਰੇਮ ਦੀ ਖਿੱਚ ਪੈਦਾ ਹੁੰਦੀ ਸੀ । ਬਾਬਾ ਜੀ ਪ੍ਰਤੀ ਇਹ ਨਿਰੋਲ

ਪ੍ਰੇਮ ਉਨ੍ਹਾਂ ਦੇ ਜੀਵਨ ਦਾ ਮੁੱਖ ਗੁਣ, ਅਸਲ ਸੁੰਦਰਤਾ ਅਤੇ ਆਵੇਸ਼ ਸੀ, ਜੋ ਉਨ੍ਹਾਂ ਦੇ ਨੂਰਾਨੀ ਚਿਹਰੇ ਤੇ ਚਮਕਦਾ ਰਹਿੰਦਾ ਸੀ ।

ਇਲਾਹੀ ਪ੍ਰੇਮ ਇਕ ਅਮੁਕ ਅਤੇ ਅਕਹਿ ਤ੍ਰਿਖਾ ਦਾ ਨਜ਼ਾਰਾ ਹੈ, ਜਿਸਦਾ ਕੇਵਲ ਸੱਚੇ ਪ੍ਰੇਮੀਆਂ ਨੂੰ ਹੀ ਅਨੁਭਵ ਹੁੰਦਾ ਹੈ । ਇਹ “ਰੱਬ ਹੀ ਪ੍ਰੇਮ ਹੈ ਅਤੇ ਪ੍ਰੇਮ ਹੀ ਰੱਬ ਹੈ,” ਦੇ ਅਖਾਣ ਦੀ ਸਚਾਈ ਵਿੱਚ ਨਿਸ਼ਚਾ ਪੱਕਾ ਕਰਨ ਵਾਲਾ ਇਕ