ਗੁਰੂ ਚੇਤਨਾਂ ਦਾ ਵਿਕਾਸ

Humbly request you to share with all you know on the planet!

Sleep always in the lap of the Beloved Satguru. Rest as the ray rests in the Sun. Remember God with love by reciting His Divine Name while going to sleep and as you get up hold fast again His Lotus Feet and recite His Divine Name. Remember God when you go to sleep and remember God when you get up.
ਦੇਖੋ-ਤਾਂ ਗੁਰੂ ਨੂੰ । ਸੁਣੋਂ ਤਾਂ ਗੁਰੂ ਨੂੰ । ਖਾਉ-ਤਾਂ ਗੁਰੂ ਦਾ ਸੀਤ ਪ੍ਰਸ਼ਾਦ । ਪੀਉ-ਤਾਂ ਗੁਰੂ ਦਾ ਅੰਮ੍ਰਿਤ। ਸੋਵੋਂ-ਤਾਂ ਗੁਰੂ ਦੀ ਗੋਦ ਵਿੱਚ, ਜਿਸ ਤਰ੍ਹਾਂ ਸੂਰਜ ਵਿੱਚ ਕਿਰਨ ਵਿਸ਼ਰਾਮ ਕਰਦੀ ਹੈ । ਨਹਾਉ- ਤਾਂ ਗੁਰੂ ਦੇ ਚਰਨਾਂਮ੍ਰਿਤ ਸਰੋਵਰ ਵਿੱਚ । ਸੇਵਾ ਕਰੋ ਤਾਂ ਮਾਨਸਿਕ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ।

ਸਦਾ ਸਤਿਗੁਰੂ ਨੂੰ ਪੇਖਣਾ ਚਾਹੀਦਾ ਹੈ । ਆਪਣੇ ਪਿਆਰੇ ਸਤਿਗੁਰੂ ਉੱਤੇ ਤਦ ਤਕ ਆਪਣੀ ਦ੍ਰਿਸ਼ਟੀ ਕੇਂਦਰਿਤ ਕਰੀਏ ਜਦ ਤਕ ਕਿ ਅਸੀਂ ਆਪਣੇ ਅੰਤਰ-ਮਨ ਵਿੱਚ ਹਰੇਕ ਇਨਸਾਨ ਵਿੱਚ ਅਤੇ ਹਰ ਅਸਥਾਨ ਤੇ ਉਸ ਇਲਾਹੀ ਸਰੂਪ ਨੂੰ ਵੇਖਣਾ ਨਾ ਆਰੰਭ ਕਰ ਦਈਏ । ਰੱਬੀ ਗੁਰੂ ਤੇ ਹਮੇਸ਼ਾ ਦ੍ਰਿਸ਼ਟੀ ਕਰਨ ਨਾਲ ਅੱਖਾਂ ਵੀ ਰੱਬੀ ਬਣ ਜਾਂਦੀਆਂ ਹਨ ਅਤੇ ਫਿਰ ਹਰ ਅਸਥਾਨ ਅਤੇ ਹਰੇਕ ਨੂੰ ਇਲਾਹੀ ਰੂਪ ਵਿੱਚ ਦੇਖਣਾ ਅਰੰਭ ਕਰ ਦਿੰਦੀਆਂ ਹਨ । ਬਾਹਰੀ ਅਤੇ ਅੰਦਰੂਨੀ ਗਿਆਨ ਵੀ ਇਲਾਹੀ ਹੋ ਜਾਂਦਾ ਹੈ। ਫਿਰ ਦਿਮਾਗ ਅਤੇ ਦਿਲ ਪੂਰੀ ਤਰ੍ਹਾਂ ਪਿਆਰੇ ਗੁਰੂ ਦੀ ਭਗਤੀ ਅਤੇ ਸੇਵਾ ਵਿੱਚ ਪੂਰੀ ਤਰ੍ਹਾਂ ਸਮਰਪਿਤ ਹੋ ਜਾਂਦਾ ਹੈ ।

ਪਰਮਾਤਮਾ ਦੀ ਇਲਾਹੀ ਮਹਿਮਾ ਅਤੇ ਇਲਾਹੀ ਨਾਮ ਦਾ ਗਾਇਨ ਅਤੇ ਜਾਪ ਕਰੀਏ । ਪਵਿੱਤਰ ਕੀਰਤਨ ਅਤੇ ਰੱਬੀ ਨਾਮ ਨੂੰ ਜੱਪਣ ਨਾਲ ਰੱਬੀ ਝੁਕਾ ਵਿੱਚ ਤੀਬਰਤਾ ਆਉਂਦੀ ਹੈ ।

ਪਵਿੱਤਰ ਗੁਰਬਾਣੀ ਅਤੇ ਕੀਰਤਨ ਨੂੰ ਸਰਵਣ ਕਰੀਏ । ਪਵਿੱਤਰ ਭਜਨਾਂ ਦੇ ਰੱਬੀ ਸੰਗੀਤ ਅਤੇ ਲੈਅ ਨੂੰ ਸੁਣੀਏ ।

ਸਿਰੋ ਉਹੀ ਭੋਜਨ ਅਤੇ ਜਲ ਗ੍ਰਹਿਣ ਕਰੀਏ ਜਿਸਨੂੰ ਪਹਿਲਾਂ ਪਿਆਰੇ ਸਤਿਗੁਰੂ ਦੇ ਭੋਜਨ ਕਰਨ ਲਈ ਪਰੋਸਿਆ ਗਿਆ ਹੋਵੇ ਅਤੇ ਪਵਿੱਤਰ ਕੀਤਾ ਗਿਆ ਹੋਵੇ । ਇਸਨੂੰ “ਬਿਬੇਕੀ” ਪ੍ਰਸ਼ਾਦ ਕਹਿੰਦੇ ਹਨ। ਸਭ ਤੋਂ ਪਹਿਲਾਂ ਸਤਿਗੁਰੂ ਨੂੰ ਭੇਟ ਕੀਤੇ ਹੋਏ ਭੋਜਨ ਨੂੰ ਖਾਣ ਨਾਲ ਪ੍ਰੇਮ ਸ਼ਰਧਾ ਅਤੇ ਭਗਤੀ ਵਿੱਚ ਵਾਧਾ ਹੁੰਦਾ ਹੈ । ਇਸ ਪਵਿੱਤਰ ਪ੍ਰਸ਼ਾਦ ਨਾਲ ਦਿਮਾਗ ਸਵੱਛ ਅਤੇ ਪੂਰੀ ਤਰ੍ਹਾਂ ਪਵਿੱਤਰ ਹੋ ਜਾਂਦਾ ਹੈ । ਇਸ ਨਾਲ ਅੰਦਰੂਨੀ ਗਿਆਨ ਵਿੱਚ ਪ੍ਰਕਾਸ਼ ਮਿਲਦਾ ਹੈ ।

ਸਦਾ ਸਤਿਗੁਰੂ ਦੀ ਗੋਦ ਦਾ ਆਨੰਦ ਮਾਣੀਏ, ਉਸੇ ਤਰ੍ਹਾਂ ਜਿਵੇਂ ਸੂਰਜ ਵਿੱਚ ਕਿਰਨ ਵਿਸ਼ਰਾਮ ਕਰਦੀ ਹੈ । ਸੌਣ ਸਮੇਂ ਦਰਗਾਹੀ ਨਾਮ ਦਾ ਗੁਣਗਾਨ ਕਰਦੇ ਹੋਏ ਪਰਮਾਤਮਾ ਨੂੰ ਪਿਆਰ ਨਾਲ ਯਾਦ ਕਰੀਏ ਅਤੇ ਜਦੋਂ ਜਾਗੀਏ ਫਿਰ ਉਸਦੇ ਚਰਨ-ਕਮਲਾਂ ਨੂੰ ਜ਼ੋਰ ਨਾਲ ਫੜ ਲਈਏ ਅਤੇ ਉਸਦੇ ਰੱਬੀ ਨਾਮ ਦਾ ਸਿਮਰਨ ਕਰੀਏ। ਸੌਂਦੇ ਅਤੇ ਜਾਗਦੇ ਸਮੇਂ ਹਮੇਸ਼ਾ ਪਰਮਾਤਮਾ ਨੂੰ ਯਾਦ ਰਖੀਏ । ਇਸ ਤਰ੍ਹਾਂ ਪੂਰੀ ਨੀਂਦਰ ਪਵਿੱਤਰ ਹੁੰਦੀ ਹੈ। ਜਿਸ ਤਰ੍ਹਾਂ ਬੂੰਦ ਸਮੁੰਦਰ ਵਿੱਚ ਅਤੇ ਕਿਰਨ ਸੂਰਜ ਵਿੱਚ ਵਿਸ਼ਰਾਮ ਕਰਦੀ ਹੈ-ਉਸੇ ਤਰ੍ਹਾਂ ਵਿਸ਼ਰਾਮ ਕਰੀਏ ਅਤੇ ਸਵੀਏਂ । ਇਕ ਬੱਚੇ ਵਾਂਗ ਪਿਆਰੇ ਗੁਰੂ ਦੀ ਪਾਵਨ-ਗੋਦ ਵਿੱਚ, ਇਕ ਸੱਚੇ ਮਾਤਾ ਪਿਤਾ ਸਤਿਗੁਰੂ ਦੀ ਗੋਦ ਵਿੱਚ ਸੋਈਏ । (ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ) ।

ਇਸ਼ਨਾਨ ਕਰਨ ਸਮੇਂ ਆਪਣੀ ਸੁਰਤੀ ਰੂਹਾਨੀਅਤ ਵਿੱਚ ਲਗਾ ਕੇ ਪਿਆਰੇ ਗੁਰੂ ਦੇ ਚਰਨਾਂਮ੍ਰਿਤ ਦੇ ਪਵਿੱਤਰ ਅੰਮ੍ਰਿਤ ਸਰੋਵਰ ਵਿੱਚ ਡੁਬਕੀ ਲਗਾਈਏ।

ਇਸ ਤਰ੍ਹਾਂ ਸਾਰੀਆਂ ਇੰਦਰੀਆਂ ਅਤੇ ਸ਼ਰੀਰ ਨੂੰ ਪਿਆਰੇ ਸਤਿਗੁਰੂ ਦੀ ਪਿਆਰੀ ਯਾਦ ਅਤੇ ਸੇਵਾ ਵਿੱਚ ਪ੍ਰਯੋਗ ਕਰੀਏ ।

ਸ਼ਰੀਰ ਨੂੰ ਸਦਾ ਹੀ ਪਰਮਾਤਮਾ ਦੇ ਧਾਰਮਿਕ ਅਸਥਾਨਾਂ ਤੇ ਸ਼ਰਧਾਂਜਲੀ ਅਰਪਿਤ ਕਰਨ ਵਾਲੀਆਂ ਯਾਤਰਾਵਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੇਵਾ ਕਰਦਿਆਂ ਵਿਅਸਤ ਰੱਖੀਏ ।

ਇਸ ਤਰ੍ਹਾਂ ਦੇ ਸਨਮਾਨਯੋਗ ਪੂਰਨ ਗੁਰਮੁਖ ਗੁਰੂ-ਚੇਤਨਾ ਵਿੱਚ ਦੇਖਦੇ, ਸੁਣਦੇ, ਬੋਲਦੇ, ਖਾਂਦੇ ਪੀਂਦੇ, ਸੌਂਦੇ, ਸੇਵਾ ਕਰਦੇ ਅਤੇ ਰਹਿੰਦੇ ਹਨ । ਇਹ ਕਿੰਨੀ ਅਨੰਦਾਇਕ ਅਵਸਥਾ ਹੁੰਦੀ ਹੈ । ਉਹ ਰੂਹਾਨੀ-ਚੇਤਨਾ ਵਿੱਚ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੇ ਰੂਹਾਨੀਅਤ ਵਿੱਚ ਇਕ ਡੂੰਘੀ ਡੁਬਕੀ ਲੈ ਲਈ ਹੁੰਦੀ ਹੈ । ਇਕ ਸੱਚਾ ਸਿੱਖ ਆਪਣੇ ਜੀਵਨ ਦਾ ਹਰ ਸਵਾਸ ਗੁਰੂ-ਚੇਤਨਾ ਵਿੱਚ ਲੈਂਦਾ ਹੈ ।

ਇਕ ਨੂੰ ਧਿਆਉ ਇਕ ਨੂੰ ਦੇਖੋ ਇਕ ਦੇ ਬਣ ਜਾਉ

ਗੁਰੂ ਨੂੰ ਆਪਣਾ ਸ਼ਰੀਰ, ਦਿਮਾਗ, ਸਾਰੀਆਂ ਉਪਲਬਧੀਆਂ ਅਤੇ ਆਪਾ ਅਰਪਿਤ ਕਰਨ ਦਾ ਅਤੇ ਉਸਦੀ “ਰਜ਼ਾ” ਵਿੱਚ ਚੇਤਨ ਰੂਪ ਆਗਿਆਕਾਰੀ ਦੀ ਤਰ੍ਹਾਂ ਜੀਉਣ ਦਾ ਇਹ ਇਕ ਤਰੀਕਾ ਹੈ ।

ਘੱਟ ਬੋਲੋ, ਬੋਲਣ ਵਿੱਚ ਬੜੇ ਪਾਪ ਹੋ ਜਾਂਦੇ ਹਨ ।

ਬੇਕਾਰ ਅਤੇ ਾਲਤੂ ਦੀਆਂ ਗੱਲਾਂ ਵਿੱਚ ਕੋਈ ਵੀ ਅਚੇਤ ਜਾਂ ਚੇਤ ਬਹੁਤ ਸਾਰੇ ਪਾਪ ਕਰ ਲੈਂਦਾ ਹੈ । ਕੋਈ ਵੀ ਚੁਗਲਖ਼ੋਰੀ ਅਤੇ ਝੂਠ ਵਿੱਚ ਪੈ ਸਕਦਾ ਹੈ । ਬੇਕਾਰ ਅਤੇ ਬੇਤੁਕੀਆਂ ਗੱਲਾਂ ਕੀਮਤੀ ਸਵਾਸਾਂ ਦੀ ਬਰਬਾਦੀ ਕਰਦੀਆਂ ਹਨ । ਜਿੰਨਾਂ ਸੰਭਵ ਹੋਵੇ ਥੋੜ੍ਹਾਂ ਬੋਲੀਏ । ੋਜ਼ੂਲ ਦੀਆਂ ਗੱਲਾਂ ਤੋਂ ਹੀ ਝੂਠੀ ਨਿੰਦਾ ਜਨਮ ਲੈਂਦੀ ਹੈ ਅਤੇ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ।

ਆਤਮਿਕ ਉਨਤੀ ਲਈ ਚੁੱਪ ਨੂੰ ਬਹੁਤ ਵੱਡਾ ਸਿਲਾ ਪ੍ਰਾਪਤ ਹੁੰਦਾ ਹੈ । ਉਹ ਮਨ ਜੋ ਸ਼ਾਂਤ ਰਹਿੰਦਾ ਹੈ, ਅਸਾਨੀ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ।

ਗੁਰੂ ਨਾਨਕ ਦਾਤਾ ਬਖਸ਼ ਲੈ ।। ਬਾਬਾ ਨਾਨਕ ਬਖਸ਼ ਲੈ ।।