ਰੂਹਾਨੀ ਗਿਆਨ ਅਤੇ ਮਿਹਰਾਂ ਦੇ ਸਾਗਰ

Humbly request you to share with all you know on the planet!

ਇਕ ਵਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਮੁਖਾਰਬਿੰਦ ਤੋਂ ਗਿਆਨ ਦੇ ਅੰਮ੍ਰਿਤ ਦੀ ਧਾਰਾ ਇਸ ਪ੍ਰਕਾਰ ਨਿਕਲੀ : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਤੇ ਬਿਰਾਜਮਾਨ ਹੋਣ ਦੀ ਖ਼ਬਰ ਦੇਸਾਂ-ਪ੍ਰਦੇਸਾਂ ਵਿੱਚ ੈਲ ਗਈ । ਦੂਰ-ਦੂਰ ਤੋਂ ਸ਼ਰਧਾਲੂ ਸੰਗਤਾਂ ਅੰਮ੍ਰਿਤਸਰ ਨੂੰ ਪੰਜਵੇਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਉਣ ਲੱਗ ਪਈਆਂ । ਕਾਬਲ ਦੀ ਸੰਗਤ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਨੂੰ ਆ ਰਹੀ ਸੀ । ਆਖ਼ਰੀ ਦਿਨ ਵਿਆਕੁਲ ਸੰਗਤ ਨੇ ਸਵੇਰੇ ਇਹ ਅਰਦਾਸਾ ਸੋਧ ਕੇ ਕਿ ਸ਼ਾਮ ਦੇ ਦੀਵਾਨ ਤੇ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਹੀ ਲੰਗਰ ਛਕਾਂਗੇ, ਆਪਣੇ ਆਖ਼ਰੀ ਪੜਾਉ ਤੋਂ ਚਾਲੇ ਪਾ ਦਿੱਤੇ ਪਰ ਨਾਲ ਬਿਰਧ ਪੁਰਸ਼ਾਂ, ਬੀਬੀਆਂ ਤੇ ਬੱਚਿਆਂ ਦੀ ਵਜ੍ਹਾ ਕਰਕੇ ਸੰਗਤ ਜਦੋਂ ਸ੍ਰੀ ਹਰਿਮੰਦਰ ਸਾਹਿਬ ਤੋ ਕੁਝ ਮੀਲ ਦੂਰ ਹੀ ਸੀ ਤਾਂ (ਰਾਹ ਵਿੱਚ) ਰਾਤ ਪੈ ਗਈ । ਦਿਨ ਦੇ ਸੋਰ ਨਾਲ ਉਹ ਥੱਕੇ-ਥੱਕੇ ਅਤੇ ਭੁੱਖੇ ਮਹਿਸੂਸ ਕਰ ਰਹੇ ਸਨ ।

ਇਧਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਆਪਣੇ ਮਹਿਲ, ਮਾਤਾ ਗੰਗਾ ਜੀ ਨੂੰ ਆਪਣੇ ਹੱਥੀਂ ਤਰ੍ਹਾਂ-ਤਰ੍ਹਾਂ ਦੇ ਭੋਜਨ ਪਦਾਰਥ ਤਿਆਰ ਕਰਨ ਲਈ ਕਹਿ ਰਹੇ ਹਨ । ਭੋਜਨ ਪਦਾਰਥ ਤਿਆਰ ਹੋ ਗਏ । ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਭੋਜਨ-ਪਾਣੀ ਆਪਣੇ ਸੀਸ ਤੇ ਚੁੱਕ ਕੇ ਨੰਗੇ ਪੈਰੀਂ ਉਸ ਅਸਥਾਨ ਵੱਲ ਚੱਲ ਪੈਂਦੇ ਹਨ ਜਿੱਥੇ ਕਾਬਲ ਦੀ ਸੰਗਤ ਨੇ ਪੜਾਅ ਕੀਤਾ ਹੋਇਆ ਸੀ । ਗੁਰੂ ਜੀ ਤੇ ਮਾਤਾ ਜੀ ਨੇ ਥੱਕੀ ਤੇ ਭੁੱਖੀ ਸੰਗਤ ਨੂੰ ਆਪ ਭੋਜਨ ਪਾਣੀ ਛਕਾਇਆ । ਇਕ ਬਜ਼ੁਰਗ ਸ਼ਰਧਾਲੂ ਬਹੁਤ ਥੱਕਿਆ ਹੋਇਆ ਸੀ ਤੇ ਉਹ ਆਪਣੀਆਂ ਲੱਤਾਂ ਆਪ ਹੀ ਘੁੱਟ ਰਿਹਾ ਸੀ । ਸ੍ਰੀ ਗੁਰੂ ਅਰਜਨ ਸਾਹਿਬ ਦੋਵੇਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਇਹ ਸੇਵਾ ਕਰਨ ਦੀ ਆਗਿਆ ਲੈ ਕੇ ਬਜ਼ੁਰਗ ਦੀਆਂ ਲੱਤਾਂ ਘੁੱਟਣ ਲੱਗ ਪਏ। ਸਾਰੀ ਰਾਤ ਗੁਰੂ ਜੀ ਤੇ ਮਾਤਾ ਗੰਗਾਂ ਜੀ ਸੰਗਤ ਦੀ ਸੇਵਾ ਵਿੱਚ ਜੁਟੇ ਰਹੇ ਅਤੇ ਪੱਖਾ ਝੱਲਣ ਦੀ ਸੇਵਾ ਕਰਦੇ ਰਹੇ । ਅੱਜ ਕਲ੍ਹ ਇਸ ਅਸਥਾਨ ਤੇ ਗੁਰੂ ਜੀ ਦੀ ਪਵਿੱਤਰ ਯਾਦ ਵਿੱਚ ਗੁਰਦੁਆਰਾ ਪਿੱਪਲੀ ਸਾਹਿਬ ਸੁਸ਼ੋਭਿਤ ਹੈ ।

ਦਿਨ ਚੜ੍ਹਦਿਆਂ ਸਾਰ ਹੀ ਸਾਰੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਵੱਲ ਤੁਰ ਪਈ । ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਸਾਰੀ ਸੰਗਤ ਨੇ ਆਪਣੇ ਜੋੜੇ ਉਤਾਰ ਦਿੱਤੇ । ਸੰਗਤ ਦੇ ਜੱਥੇਦਾਰ ਨੇ ਸੰਗਤ ਦੇ ਜੋੜਿਆ ਅਤੇ ਸਾਮਾਨ ਦੀ ਰਖਵਾਲੀ ਲਈ ਸੰਗਤ ਵਿੱਚੋਂ ਕਿਸੇ ਇਕ ਨੂੰ ਪਹਿਰਾ ਦੇਣ ਲਈ ਬੇਨਤੀ ਕੀਤੀ, ਪਰੰਤੂ ਹਰ ਕੋਈ ਪੰਜਵੇਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਉਤਾਵਲਾ ਸੀ । ਫਿਰ ਸ੍ਰੀ ਗੁਰੂ ਅਰਜਨ ਸਾਹਿਬ ਨੇ ਦੋਵੇਂ ਹੱਥ ਜੋੜ ਕੇ ਇਹ ਸੇਵਾ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰ ਦਿੱਤਾ । ਸੰਗਤ ਪੰਜਵੇਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਅੰਦਰ ਚਲੀ ਗਈ । ਪ੍ਰੰਤੂ ਗੁਰੂ ਜੀ ਆਪਣੇ ਸਿੰਘਾਸਣ ਤੇ ਬਿਰਾਜਮਾਨ ਨਹੀਂ ਸਨ । ਜਥੇਦਾਰ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਗੁਰੂ ਜੀ ਬਾਰੇ ਪੁੱਛਿਆ ਤਾਂ ਬਾਬਾ ਬੁੱਢਾ ਜੀ ਨੇ ਦਸਿਆ ਕਿ ਗੁਰੂ ਜੀ ਅਤੇ ਮਾਤਾ ਗੰਗਾ ਜੀ ਕਲ੍ਹ ਕਾਬਲ ਤੋਂ ਆ ਰਹੀ ਸੰਗਤ ਦੀ ਸੇਵਾ ਕਰਨ ਲਈ ਗਏ ਸਨ ਅਤੇ ਅਜੇ ਤਕ ਵਾਪਸ ਨਹੀਂ ਆਏ । ਜਥੇਦਾਰ ਜੀ ਨੇ ਬਾਬਾ ਬੁੱਢਾ ਜੀ ਨੂੰ} ਦਸਿਆ ਕਿ ਪਿਛਲੀ ਰਾਤ ਬਹੁਤ ਮਸਕੀਨ ਤੇ ਸਾਦਾ ਇਸਤਰੀ ਪੁਰਸ਼ ਭੋਜਨ ਪਾਣੀ ਲੈ ਕੇ ਆਏ ਸਨ ਤੇ ਉਹ ਸਾਰੀ ਰਾਤ ਸੰਗਤ ਦੀ ਸੇਵਾ ਕਰਦੇ ਰਹੇ ਸਨ । ਜਦੋਂ ਜਥੇਦਾਰ ਜੀ ਨੇ ਇਹ ਦਸਿਆ ਕਿ ਉਹ ਪੁਰਖ ਨੂੰ ਸੰਗਤ ਦੇ ਜੋੜਿਆਂ ਤੇ ਸਾਮਾਨ ਦੀ ਰਖਵਾਲੀ ਕਰਨ ਲਈ ਬਾਹਰ ਬਿਠਾ ਕੇ ਆਏ ਹਨ ਤਾਂ ਬਾਬਾ ਬੁੱਢਾ ਜੀ ਸਮੇਤ ਸਾਰੀ ਸੰਗਤ ਬਾਹਰ ਨੂੰ ਤੁਰ ਪਈ ।

ਨਿਮਰਤਾ ਦੇ ਪੁੰਜ ਗੁਰੂ ਜੀ ਰੂਹਾਨੀ ਵਿਸਮਾਦ ਵਿੱਚ ਸੰਗਤ ਦੇ ਜੋੜੇ ਸੋ ਕਰ ਰਹੇ ਸਨ । ਦਿਲ ਨੂੰ ਹਿਲਾਉਣ ਵਾਲੀ ਇਲਾਹੀ ਨਿਮਰਤਾ ਦੀ ਹਦ ਦੇਖ ਕੇ ਬਾਬਾ ਬੁੱਢਾ ਜੀ ਸਮੇਤ ਸਾਰੀ ਸੰਗਤ ਭੁਬਾਂ ਮਾਰ ਕੇ ਰੋਣ ਲੱਗ ਪਈ । ਬਾਬਾ ਬੁੱਢਾ ਜੀ ਨੇ ਅੱਖਾਂ ਵਿੱਚੋਂ ਨੀਰ ਵਹਾਉਂਦਿਆਂ ਬੇਨਤੀ ਕੀਤੀ “ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ! ਤੁਸੀਂ ਸਾਡੇ ਰੱਬ ਹੋ, ਨਾਚੀਜ਼ ਗਰੀਬਾਂ ਤੇ ਮਿਹਰ ਕਰੋ ਜੀ ।” ਨਿਮਰ ਭਾਵ ਵਿੱਚ ਸੇਵਾ ਕਰ ਰਹੇ ਵਿਸਮਾਦੀ ਰੰਗ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਬਾਬਾ ਬੁੱਢਾ ਜੀ ਵੱਲ ਤਕ ਕੇ ਫੁਰਮਾTੁਂਣ ਲੱਗੇ, “ਸਤਿਕਾਰਯੋਗ ਬਾਬਾ ਬੁੱਢਾ ਜੀ ! ਮੈਨੂੰ ਆਪਣੇ ਪਿਆਰੇ ਗੁਰੂ ਨਾਨਕ ਦੇ ਲਾਡਲੇ ਬੱਚਿਆਂ ਦੇ ਜੋੜਿਆਂ ਦੀ ਵਡਭਾਗੀ ਸੇਵਾ ਕਰ ਲੈਣ ਦਿਉ।”

ਸੰਗਤ ਨੂੰ ਪੰਜਵੇਂ ਗੁਰੂ ਜੀ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ ਹੋ ਗਈ । ਸਾਰੀ ਸੰਗਤ ਨੇ ਗੁਰੂ ਜੀ ਦੇ ਰੂਹਾਨੀ ਮੌਜ ਵਿੱਚ (ਸੰਗਤ ਦੇ) ਜੋੜੇ ਸੋ ਕਰਦਿਆਂ, ਦਰਸ਼ਨ ਕੀਤੇ । ਪ੍ਰਤੱਖ ਦਰਸ਼ਨ ਕਰਦਿਆਂ ਸੰਗਤਾਂ ਦੇ ਨੇਤਰਾਂ ਵਿੱਚੋਂ ਅੱਥਰੂਆਂ ਦੀ ਅਮੁੱਕ ਨਦੀ ਵਹਿ ਰਹੀ ਸੀ । ਇਸ ਨਾਲ ਉਨ੍ਹਾਂ ਦੇ ਅੰਦਰੋਂ 'ਮੈਂ ਮੇਰੀ' ਦੇ ਸਾਰੇ ਖ਼ਿਆਲ ਖ਼ਤਮ ਹੋ ਰਹੇ ਸਨ । ਉਨ੍ਹਾਂ ਨੂੰ ਰੂਹਾਨੀਅਤ ਦੇ ਸੱਭ ਤੋਂ ਮਹਾਨ ਸਬਕ ਅਰਥਾਤ ਭਗਤੀ ਵਿੱਚ ਨਿਮਰਤਾ ਅਤੇ ਨਿਮਰਤਾ ਵਿੱਚ ਭਗਤੀ ਦੀ ਅਨਮੋਲ ਦਾਤ ਪ੍ਰਾਪਤ ਹੋ ਗਈ ਸੀ । ਪ੍ਰੇਮ ਸ਼ਰਧਾ ਤੇ ਹੈਰਾਨੀ ਨਾਲ ਭਰੀ ਪਵਿੱਤਰ ਸੰਗਤ ਇਲਾਹੀ ਨਿਮਰਤਾ ਤੇ ਪ੍ਰੇਮ ਦੇ ਸੱਚੇ ਪੈਗੰਬਰ ਸਤਿਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਢਹਿ ਪਈ ।

ਜਦੋਂ ਦਇਆ ਦੇ ਸਾਗਰ ਗੁਰੂ ਜੀ ਨੇ ਪ੍ਰੇਮ ਦੇ ਸਰਬ ਸਾਂਝੇ ਧਰਮ ਦੇ ਪਵਿੱਤਰ ਗ੍ਰੰਥ ਦੀ ਸਿਰਜਣਾ ਕੀਤੀ, ਜਿਸ ਵਿੱਚ ਰੂਹਾਨੀ ਨਿਮਰਤਾ ਅਤੇ ਸਾਰੀਆਂ ਰੂਹਾਨੀ ਬਰਕਤਾਂ ਭਰਪੂਰ ਹਨ, ਤੇ ਫਿਰ ਜਦੋਂ ਗੁਰੂ ਜੀ ਨੇ ਮਾਨਵਜਾਤੀ ਦੇ ਅਥਾਹ ਪ੍ਰੇਮ ਵਿੱਚ ਸੱਭ ਤੋਂ ਵੱਡੀ ਕੁਰਬਾਨੀ ਦਿੱਤੀ, ਤੱਤੀ ਤਵੀ ਤੇ ਬੈਠੇ, ਤੱਤੀ ਰੇਤ ਸੀਸ ਤੇ ਪੁਆਈ ਤਾਂ ਮਾਨਵਜਾਤੀ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਦੇ ਪ੍ਰਤੱਖ ਹਰਿ ਹੋਣ ਦਾ ਪੱਕਾ ਨਿਸ਼ਚਾ ਹੋ ਗਿਆ । “ਮਾਨਵਜਾਤੀ, ਸਦਾ ਅੰਗ ਸੰਗ ਹੋ ਕੇ ਉਧਾਰ ਕਰਨ ਵਾਲੇ, ਸ੍ਰੀ ਗੁਰੂ ਅਰਜਨ ਸਾਹਿਬ ਦੇ ਰਿਣ ਨੂੰ ਜੁਗਾਂ ਜੁਗਾਂਤਰਾਂ ਤਕ ਨਹੀਂ ਚੁਕਾ ਸਕਦੀ।”

ਪ੍ਰੇਮ ਦਾ ਫਲ ਪ੍ਰੇਮ ਹੈ । ਪ੍ਰੇਮ ਨਾਲ ਹੀ ਪ੍ਰੇਮ ਮਿਲਦਾ ਹੈ । ਜਿਵੇਂ ਗੁਰੂ ਜੀ ਦੀ ਪਿਆਰੀ ਸੰਗਤ ਪੰਜਵੇਂ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਸਿਕ ਰੱਖਦੀ ਹੈ, ਤਿਵੇਂ ਸਤਿਗੁਰੂ ਜੀ ਵੀ ਸੰਗਤ ਨੂੰ ਅੱਗੇ ਜਾ ਕੇ ਜੀਉ ਆਇਆ ਕਹਿ ਕੇ ਮਿਲਦੇ ਹਨ । ਜਿਵੇਂ ਸ਼ਰਧਾਲੂ ਸੰਗਤ ਗੁਰੂ ਜੀ ਦੀ ਸੇਵਾ ਕਰਨਾ ਲੋਚਦੀ ਹੈ, ਤਿਵੇਂ ਗੁਰੂ ਜੀ ਉਨ੍ਹਾਂ ਤੋਂ ਪਹਿਲਾਂ ਹੀ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਹਨ । ਰੂਹਾਨੀ-ਪ੍ਰੇਮ ਜਵਾਬੀ ਖ਼ੱਤ ਵਾਂਗ ਹੁੰਦਾ ਹੈ । ਜੇ ਸ਼ਰਧਾਲੂ ਸਿੱਖਾਂ ਦੇ ਦਿਲਾਂ ਅੰਦਰ ਸਤਿਗੁਰੂ ਜੀ ਲਈ ਸੱਚਾ ਪ੍ਰੇਮ ਹੈ ਤਾਂ ਸਤਿਗੁਰੂ ਜੀ ਦੇ ਪਵਿੱਤਰ ਹਿਰਦੇ ਵਿੱਚ ਵੀ ਆਪਣੇ ਸਿੱਖਾਂ ਲਈ ਅਥਾਹ ਪ੍ਰੇਮ ਹੈ ।

ਇਹ ਪਵਿੱਤਰ ਸਾਖੀ, ਸਿੱਖ ਅਤੇ ਉਸਦੇ ਸਤਿਗੁਰੂ ਵਿੱਚਕਾਰ ਪਰਸਪਰ ਪ੍ਰੇਮ ਦੇ ਸਿਖ਼ਰ ਦੀ ਸਾਖੀ ਹੈ । ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਿਵੇਂ ਨਿਮਰਤਾ ਅਤੇ ਭਗਤੀ ਦੇ ਪ੍ਰਤੱਖ ਸਰੂਪ ਸ੍ਰੀ ਗੁਰੂ ਅਰਜਨ ਸਾਹਿਬ ਆਪਣੇ ਪਿਆਰੇ ਸਿੱਖਾਂ ਨੂੰ ਸਿੱਖੀ ਤੇ ਨਿਮਰਤਾ ਦੇ ਰੂਪ ਵਿੱਚ ਢਾਲਦੇ ਹਨ । ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਆਪਣੀ ਆਤਮਾ ਨਾਲੋਂ ਵੀ ਵਧੇਰੇ ਨਜ਼ਦੀਕ ਸਮਝਦੇ ਹਨ ਅਤੇ ਫਿਰ ਇਲਾਹੀ-ਮਿਹਰ ਰਾਹੀਂ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੱਚੀ ਨਿਮਰਤਾ ਵਿੱਚ ਢਾਲ ਦਿੰਦੇ ਹਨ । ਗੁਰੂ ਜੀ ਨੇ ਅਪਾਰ ਮਿਹਰ ਕਰਕੇ ਆਪਣੇ ਪਿਆਰੇ ਸਿੱਖਾਂ ਦੇ ਅੰਦਰੋਂ ਹਉਮੈਂ ਦਾ ਨਾਸ਼ ਕਰ ਦਿੱਤਾ । ਉਨ੍ਹਾਂ ਨੂੰ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਰਮ ਸਤ ਦੀ ਸੋਝੀ ਪ੍ਰਾਪਤ ਹੋਈ ।

ਗੁਰੂ ਜੀ ਦੇ ਸਿੱਖ ਉਸ ਸੁਲੱਖਣੀ ਘੜੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਜਦੋਂ ਕਿ ਉਹ ਪਿਆਰੇ ਸਤਿਗੁਰੂ ਜੀ ਦੇ ਪਵਿੱਤਰ ਚਰਨ-ਕਮਲਾਂ ਦੀ ਛੁਹ ਪ੍ਰਾਪਤ ਕਰਣਗੇ ਅਤੇ ਉਨ੍ਹਾਂ ਦੇ ਪਵਿੱਤਰ ਜੋੜੇ ਸੋ ਕਰਣਗੇ ਪਰ ਧੰਨ ਹਨ ਸ੍ਰੀ ਗੁਰੂ ਅਰਜਨ ਪਾਤਸ਼ਾਹ, ਉਨ੍ਹਾਂ ਦੀ ਨਿਮਰਤਾ ਤੇ ਪਿਆਰ ਜੋ ਆਪ ਆਪਣੇ ਸੇਵਕਾਂ ਦੀ ਉਸੇ ਸੇਵਾ ਦੀ ਪਹਿਲ ਕਰਕੇ ਲਾਸਾਨੀ ਪੂਰਨੇ ਪਾ ਕੇ ਸਿੱਖੀ ਦਾ ਸੱਚਾ ਤੇ ਸੁੱਚਾ ਰਾਹ ਦਰਸਾਉਂਦੇ ਹਨ ।

ਸ੍ਰੀ ਗੁਰੂ ਅਰਜਨ ਸਾਹਿਬ ਨਿਮਰਤਾ ਦੀ ਇਸ ਇੱਕੋ ਇਕ ਬੇਮਿਸਾਲ ਉਦਾਹਰਣ ਰਾਹੀਂ ਪਵਿੱਤਰ ਸੇਵਾ ਦੀ ਜੁਗਤੀ ਸਮਝਾਉਂਦੇ ਹਨ ।

ਸੰਗਤਾਂ ਦੇ ਦਿਲ ਪਵਿੱਤਰ ਹੋ ਗਏ । ਆਨੰਦ ਅਤੇ ਸੱਚੀ ਮਿਹਰ ਨਾਲ ਰੂਹਾਨੀ ਰੰਗ ਵਿੱਚ ਆਈ ਸੰਗਤ ਨੇ, ਸਤਿਗੁਰੂ ਜੀ ਦੀ ਬੇਪਨਾਹ ਮੁਹੱਬਤ ਅਤੇ ਨਿਮਰਤਾ ਰਾਹੀਂ ਸ੍ਰੀ ਗੁਰੂ ਨਾਨਕ ਸਾਹਿਬ ਦੀ ਇਲਾਹੀ ਲੀਲ੍ਹਾ ਵਿੱਚ ਇਸ਼ਨਾਨ ਕਰ ਲਿਆ । ਇਹ ਸੱਚੀ ਨਿਮਰਤਾ, ਗਰੀਬੀ ਅਤੇ ਮਸਕੀਨਤਾ ਦਾ ਪਵਿੱਤਰ ਇਸ਼ਨਾਨ ਸੀ । ਗੁਰੂ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਮਹਾਨ ਆਦਰਸ਼ਾਂ ਦੀ ਬੇਮਿਸਾਲ ਮਰਯਾਦਾ ਨੂੰ ਭਗਤੀ ਭਾਵ ਵਾਲੀ ਨਿਮਰਤਾ ਦੇ ਰੰਗ ਵਿੱਚ ਰੰਗ ਦਿੱਤਾ ।

ਭਗਤੀ ਭਾਵ ਵਾਲੀ ਨਿਮਰਤਾ ਇਕ ਇਲਾਹੀ ਗੁਣ ਹੈ, ਇਹ ਪਵਿੱਤਰਤਾ ਨਾਲੋਂ ਵੀ ਪਵਿੱਤਰ ਹੈ ।

ਗੁਰੂ ਘਰ ਦੇ ਪ੍ਰੇਮ ਵਿੱਚ ਰੰਗੀ ਅਤੇ ਵਰੋਸਾਈ ਸੰਗਤ ਪਰਮਾਤਮਾ ਦੀ ਅਪਾਰ ਲੀਲ੍ਹਾਂ ਦੇ ਨਿਮਰਤਾ ਦੇ ਪੁੰਜ, ਪੰਜਵੇਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਦਰਸ਼ਨ ਕਰ ਰਹੀ ਸੀ।

ਸਤਿਗੁਰੂ ਜੀ ਆਪਣੇ ਪਿਆਰੇ ਸਿੱਖਾਂ ਨੂੰ ਭੁਲਾਉਂਦੇ ਨਹੀਂ । ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਡੂੰਘਾ ਪ੍ਰੇਮ ਕਰਦੇ ਹਨ ਅਤੇ ਅਨੇਕਾਂ ਰਹੱਸਵਾਦੀ, ਅਦੁੱਤੀ ਤੇ ਅਦਭੁਤ ਵਿਧੀਆਂ ਰਾਹੀਂ ਉਨ੍ਹਾਂ ਨੂੰ ਉੱਚੇ ਰੂਹਾਨੀ ਪਦ ਤਕ ਲੈ ਜਾਂਦੇ ਹਨ ।

ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ ।।

ਸਿੱਖ ਲਈ ਗੁਰੂ ਹੀ, ਉਸ ਦੀ ਆਤਮਾ ਅਤੇ ਪ੍ਰਾਣ ਹੈ ।

ਨਾਨਕ ਸਤਿਗੁਰੁ ਸਿਖ ਕਉ
ਜੀਅ ਨਾਲਿ ਸਮਾਰੈ ।।
ਸਤਿਗੁਰੂ ਜੀ ਸਿੱਖ ਨੂੰ ਆਪਣੀ ਆਤਮਾ ਨਾਲੋਂ ਵੀ ਵਧੇਰੇ ਪ੍ਰੇਮ ਕਰਦੇ ਹਨ ਤੇ ਨੇੜੇ ਰੱਖਦੇ ਹਨ ।
ਗੁਰੂ ਤੇ ਸਿੱਖ ਦਾ ਸਭ ਤੋਂ ਪਾਕ ਰਿਸ਼ਤਾ ਹੈ, ਇਸ ਦੇ ਵਿੱਚ ਮਾਇਆ ਨਹੀਂ ਆਉਣੀ ਚਾਹੀਦੀ, ਇਸ ਰਿਸ਼ਤੇ ਦੇ ਅੱਗੇ ਰੱਬ ਵੀ ਆਪਣਾ ਸੀਸ ਝੁਕਾਉਂਦਾ ਹੈ ।

ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਅਜਿਹੀਆਂ ਆਤਮਿਕ ਹਿਲੋਰਾ ਅਤੇ ਉਤਸ਼ਾਹ ਦੇਣ ਵਾਲੀਆਂ ਨਿਮਰਤਾ ਦੀਆਂ ਸਾਖੀਆਂ ਨਾਲ ਭਰਿਆ ਪਿਆ ਹੈ । ਸਾਰੇ ਮਹਾਨ ਧਰਮਾਂ ਵਿੱਚ ਇਸ ਮਹਾਨ ਇਲਾਹੀ ਗੁਣ-ਨਿਮਰਤਾ ਦੀ ਮਹਿਮਾਂ ਗਾਈ ਗਈ ਹੈ । ਕੁਝ ਉਦਾਹਰਣਾਂ:

ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਜੀ ਤੋਂ ਆਖ਼ਰੀ ਸਿੱਖਿਆ ਲੈਣ ਲਈ ਆਪਣੇ ਪ੍ਰਾਣ ਪਿਆਰੇ ਭਰਾ ਲਛਮਣ ਜੀ ਨੂੰ ਭੇਜਿਆ । ਆਗਿਆ ਦਾ ਪਾਲਣ ਕਰਦੇ ਹੋਏ ਲਛਮਣ ਜੀ ਜ਼ਖ਼ਮੀ ਹੋਏ ਰਾਵਣ ਜੀ ਦੇ ਸਿਰ੍ਹਾਣੇ ਜਾ ਖੜ੍ਹੇ ਹੋਏ । ਉਨ੍ਹਾਂ ਨੇ ਰਾਵਣ ਜੀ ਨੂੰ ਆਪਣੇ ਆਉਣ ਦਾ ਮੰਤਵ ਦਸਿਆ । ਰਾਵਣ ਜੀ ਨੇ ਅੱਖਾਂ ਖੋਲ੍ਹੀਆਂ, ਲਛਮਣ ਜੀ ਦੇ ਮੂੰਹੋਂ ਸੁਨੇਹਾ ਸੁਣ ਕੇ ਫਿਰ ਆਪਣੀਆਂ ਅੱਖਾਂ ਮੀਟ ਲਈਆਂ । ਇੰਨੇ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਵੀ ਉੱਥੇ ਆ ਕੇ ਰਾਵਣ ਜੀ ਦੇ ਪੈਰਾਂ ਵੱਲ ਖਲੋ ਗਏ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਬੇਨਤੀ ਕੀਤੀ ।

  • ਐ ਮਹਾਨ ਵਿਦਵਾਨ ਰਾਵਣ
  • ਐ ਮਹਾਨ ਯੋਧਾ ਰਾਵਣ
  • ਐ ਮਹਾਨ ਤਪੱਸਵੀ ਰਾਵਣ

ਮੈਂ ਆਪਣੇ ਵੀਰ ਨੂੰ ਤੁਹਾਡੇ ਪਾਸ ਆਖ਼ਰੀ ਸਿੱਖਿਆ ਲਈ ਭੇਜਿਆ ਸੀ । ਰਾਵਣ ਜੀ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਭਗਵਾਨ ਜੀ ਦੇ ਦਰਸ਼ਨ ਕੀਤੇ । ਰਾਵਣ ਜੀ ਨੇ ਬੜੀ ਮੁਸ਼ਕਲ ਨਾਲ ਇਹ ਸ਼ਬਦ ਕਹੇ :

ਹੇ ਦਿਆਲੂ ਪ੍ਰਭੂ ਜੀ ! ਆਪ ਮੇਰੇ ਔਗੁਣਾਂ ਤੇ ਬੁਰਾਈਆਂ ਨੂੰ ਨਾ ਚਿਤਾਰਦੇ ਹੋਏ ਬਹੁਤ ਨਿਮਰਤਾ ਨਾਲ ਮੇਰੇ ਪੈਰਾਂ ਵੱਲ ਖੜ੍ਹੇ ਹੋ ਤੇ ਲਛਮਣ ਜੀ ਕਿੱਥੇ ਖੜ੍ਹੇ ਹਨ ?

ਆਪਣੇ ਜੀਵਨ ਵਿੱਚ ਨਿਮਰਤਾ ਦੇ ਅਮੁੱਲ ਗੁਣਾਂ ਦਾ ਮਹਾਨ ਸਬਕ ਪ੍ਰਾਪਤ ਕਰਦਿਆਂ ਰਾਵਣ ਜੀ ਨੇ ਕਿਹਾ ਕਿ

ਇਸ ਤੋਂ ਅਮੋਲਕ ਸਿੱਖਿਆ ਹੋਰ ਕੀ ਹੋ ਸਕਦੀ ਹੈ?

ਇਹ ਕਹਿੰਦਿਆਂ ਹੀ ਉਨ੍ਹਾਂ ਨੇ ਪ੍ਰਾਣ ਤਿਆਗ ਦਿੱਤੇ ।

ਮਹਾਨ ਯੁਧਿਸ਼ਟਰ ਦੀ ਤਾਜਪੋਸ਼ੀ (ਇਕ ਯੱਗ) ਸਮੇਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਬਹੁਤ ਨਿਮਰਤਾ ਨਾਲ ਬਾਹਰੋਂ ਆਏ ਮਹਿਮਾਨਾਂ ਦੇ ਚਰਨ ਧੋਂਣ, ਉਨ੍ਹਾਂ ਨੂੰ ਭੋਜਨ ਛਕਾਉਣ ਅਤੇ ਜੂਠੇ ਬਰਤਨ ਸੋ ਕਰਨ ਦੀ ਸੇਵਾ ਆਪ ਲਈ ਤੇ ਕੀਤੀ ।

ਮਹਾਤਮਾ ਬੁੱਧ ਅਤੇ ਮਹਾਤਮਾ ਮਹਾਂਵੀਰ ਨੇ ਆਪਣੇ ਰਾਜਭਾਗ ਦਾ ਤਿਆਗ ਕਰ ਦਿੱਤਾ । ਯਾਤਰੂ ਭਿਖਸ਼ੂਆਂ ਵਾਂਗ ਰਟਨ ਕਰਦੇ ਸਮੇਂ ਉਹ ਆਪਣੇ ਨਾਲ ਹੁੰਦੇ ਦੁਰ-ਵਿਵਹਾਰ ਵੱਲੋਂ ਬੇਪਰਵਾਹ ਰਹੇ । ਕਈ ਥਾਵਾਂ ਤੇ ਪੇਂਡੂ ਲੜਕਿਆਂ ਨੇ ਉਨ੍ਹਾਂ ਉੱਪਰ ਚਿੱਕੜ ਅਤੇ ਗੰਦ ਵੀ ਸੁੱਟਿਆ, ਪ੍ਰੰਤੂ ਫਿਰ ਵੀ ਉਹ ਨਿਮਰਤਾ ਦੀ ਮਹਾਨ ਭਾਵਨਾ ਨਾਲ ਇਹ ਸਾਰਾ ਦੁਰ-ਵਿਵਹਾਰ ਖਿੜ੍ਹੇ ਮੱਥੇ ਸਹਾਰਦੇ ਰਹੇ ।

ਪ੍ਰਭੂ ਈਸਾ ਮਸੀਹ ਨੇ ਆਖ਼ਰੀ ਭੋਜਨ ਸਮੇਂ ਆਪਣੇ ਬਾਰ੍ਹਾਂ ਸੇਵਕਾਂ ਦੇ ਚਰਨਾਂ ਨੂੰ ਉਸੇ ਤਰ੍ਹਾਂ ਧੋਤਾ ਸੀ ਜਿਵੇਂ ਕੋਈ ਨੌਕਰ ਆਪਣੇ ਮਾਲਕ ਦੇ ਚਰਨ ਧੋਂਦਾ ਹੈ । ਫਿਰ ਉਨ੍ਹਾਂ ਨੇ ਆਪਣੇ ਸੇਵਕਾਂ ਨੂੰ ਇਕ ਦੂਜੇ ਦੇ ਚਰਨ ਧੋਂਣ ਲਈ ਉਪਦੇਸ਼ ਦਿੱਤਾ ਅਤੇ ਫੁਰਮਾਇਆ, ਇਕ ਦੂਸਰੇ ਨਾਲ ਨਿਮਰਤਾ ਸਹਿਤ ਪ੍ਰੇਮ ਅਤੇ ਸੇਵਾ ਇਸੇ ਤਰ੍ਹਾਂ ਕਰਦੇ ਰਹਿਣਾ ।

ਮਹਾਨ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਆਪਣੀ ਸਹਿਣਸ਼ੀਲਤਾ ਅਤੇ ਨਿਮਰਤਾ ਕਰਕੇ ਜਾਣੇ ਜਾਂਦੇ ਹਨ । ਮੱਕਾ ਨਿਵਾਸੀਆਂ ਨੇ ਉਨ੍ਹਾਂ ਨਾਲ ਬਹੁਤ ਬਦਸਲੂਕੀਆਂ ਕੀਤੀਆਂ, ਆਖ਼ਰ ਉਨ੍ਹਾਂ ਨੂੰ ਮੱਕਾ ਛਡਣਾ ਪਿਆ ਪਰ ਉਨ੍ਹਾਂ ਨੇ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ । ਇਕ ਵਾਰ ਹਜ਼ੂਰ ਨਮਾਜ਼ ਪੜ੍ਹ ਕੇ ਆਪਣੇ ਇਕ ਸਾਥੀ ਨਾਲ ਵਾਪਸ ਆ ਰਹੇ ਸਨ । ਰਸਤੇ ਵਿੱਚ ਆਉਂਦਿਆਂ ਉਨ੍ਹਾਂ ਦੇ ਸਾਥੀ ਨੇ ਕੁਝ ਦੂਰੀ ਤੇ ਖੜ੍ਹੇ ਇਕ ਭੈੜੇ ਆਦਮੀ ਦੇ ਕਿਰਦਾਰ ਦੀ ਆਪਣੇ ਅਤੇ ਹਜ਼ਰਤ ਮੁਹੰਮਦ ਸਾਹਿਬ ਦੇ ਪਵਿੱਤਰ ਜੀਵਨ ਨਾਲ ਤੁਲਨਾ ਕਰਦਿਆਂ ਉਸ ਬਾਰੇ ਕੁਝ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ । ਹਜ਼ਰਤ ਮੁਹੰਮਦ ਸਾਹਿਬ ਦਾ ਹਿਰਦਾ ਇੰਨਾ ਦੁਖੀ ਹੋਇਆ ਕਿ ਉਨ੍ਹਾਂ ਨੇ ਫੁਰਮਾਇਆ “ਤੂੰ ਸਾਡੀ ਨਮਾਜ਼ ਕਜ਼ਾ ਕਰ ਦਿੱਤੀ ਹੈ” ਅਤੇ ਉਹ ਦੁਬਾਰਾ ਨਮਾਜ਼ ਪੜ੍ਹਣ ਚਲੇ ਗਏ । ਇਹ ਹਜ਼ਰਤ ਮੁਹੰਮਦ ਸਾਹਿਬ ਦੀ ਹਉਮੈਂ ਤੋਂ ਰਹਿਤ ਅਤੀ ਨਿਮਰਤਾ ਦੀ ਮਗਨ ਅਵਸਥਾ ਸੀ ।