Power and Potency of Celestial Hymns

Share and Help us Spread the Message:

... Then came the divine oracle of Mahan Baba Nand Singh Ji Maharaj :

Oh my son, whosoever recites this prayer to the All Merciful Lord Guru Nanak shall be saved from forthcoming terrible times of this Kalyug.

If I remember correctly it was on the morning of 14th/15th December, 1971, that some members of the Sangat at Pathankot approached father and requested for his permission to leave Pathankot with their families for reasons of safety, as Pathankot was being successively air-raided many a time round the clock after the outbreak of hostilities. I distinctly remember that this request was voiced through Sardar Bhagwant Singh and his devoted wife Bibi Baldev Kaur of Model Town, Pathankot.

On hearing this, Babaji went into meditation for some time. With due permission from his Lord Baba Nand Singh Ji Maharaj, he drew an imaginary line encircling Pathankot with the stick of Baba Nand Singh Ji Maharaj while reciting the following holy hymn of Sri Guru Granth Sahib :

Taati vau na lagaee parbrahm sarnaee,
Chaugird hamaray Ram kar dukh lagay na bhaee
Satguru poora bhetiya jin banat banaee,
Ram nam aukhadh deeya eka liv laee. (Rahau)
Rakh leeyey tinn rakhanhar sabh biyadh mitaee.
Kaho Nanak kirpa bhaee Prabh bhyay sahaee.

ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥
ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥
ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥
ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥੧॥ ਰਹਾਉ ॥
ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥
ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥੨॥੧੫॥੭੯॥

Under shelter of the Lord, the danger dare not touch me.
Around me is Ramkar (Lord’s circle of protection ) and no misery can afflict me, O brother.
I have met the perfect Guru who has moulded me in His Will.
He has blessed me with the Nectar of the Lord’s Name as remedy and with the love of the beloved Lord.
The All Protecting-Lord has saved me and bestowed on me freedom from all maladies.
Nanak says : “The Lord has blessed me with His Grace and protection.”

And with the mighty power and potency of this celestial hymn, he made the line so drawn impenetrable. He advised the sangat to stay at Pathankot with peace and free of worry as no enemy aircraft would disturb Pathankot any more. And this is precisely what happened. No air raids took place on Pathankot thereafter. So miraculous is the power and potency of celestial hymns of Sri Guru Granth Sahib.

Many years, later when I asked him why the enemy aircraft did not touch Pathankot, he explained to me the aforementioned.

After retirement he spent most of his time in very hard austerities. He undertook Chalisas one after the other and he used to complete many in a year. It involved nearly twelve hours of recitation of a holy hymn of Sri Guru Granth Sahib preceded by Mool Mantar upto ‘Nanak Hosi Bhi Sach’ and followed by ‘Sat Nam Sri Waheguru’ on each bead. He used to complete thirty two malas (one mala means Rosary of 108 beads) daily for a continuous period of forty days without any break. This simran and meditation used to be in addition to his daily ‘Nit Nem’.

He further told me that he had once completed a Chalisa of the above mentioned Hymn (Tati Vao Naan Lagaee) also. With successful completion of a chalisa of a hymn, with the Grace of the Satguru, one is consecrated in the halo and the grace of that divine hymn. The Divine Power and Potency of the said hymn can then work wonders.

During such holy Chalisas, his mystic experiences had touched the pinnacle of divine attainment. Father once in a divine mood, told me that Mahan Baba Nand Singh Ji Maharaj once led father to the holiest of the holy place called Sach-Khand. In ecstatic gratitude, spellbound by the Bliss of Supreme Sach-Khand father paid his humble homage to the Supreme Samast Jot Nirankar and Lord Guru Nanak in the holy presence of Mahan Baba Nand Singh Ji Maharaj. When he lifted his head, he now beheld Lord Guru Nanak in all luminosity embodying all the three, i.e. Himself, Samast Jot Nirankar, and Baba Nand Singh Ji Maharaj. He again prostrated for the sublime vision of Sri Guru Nanak Sahib in all the three Divine Manifestations. When father again lifted his head, he now beholds Baba Nand Singh Ji Maharaj, manifesting all the three Divine manifestations. Father again bowed in total reverence and humility.

Having narrated to me this direct experience of his, he advised me not to differentiate between Mahan Baba Nand Singh Ji Maharaj, Supreme Lord Guru Nanak and Akal Purkh Nirankar.

Having bathed in the Light of Divine wisdom from its very source (Baba Nand Singh Ji Maharaj), nothing more remains to be known or learnt. Having seen Baba Nand Singh Ji Maharaj, nothing more remains to be seen, having heard Him, nothing more remains to be heard, and having experienced His Supreme Bliss, nothing more remains to be enjoyed.
Baba Narinder Singh Ji

It was during one of such holy chalisas that father one day envisioned the world on fire. Father started flying upwards and while so rising up in the air, he was reciting

Guru Nanak Data Baksh Lai
Baba Nanak Baksh Lai

The people, in agony, down below heard the life saving hymn from father with wonderful effect. Whosoever recited this humble prayer to Sri Guru Nanak Sahib started rising up towards father totally safe from the world on fire. Then came the divine oracle of Mahan Baba Nand Singh Ji Maharaj.

Put Jera Bhi Eh Shabad Japey Ga,
Oh Samey Di Ag Ton Bach Jaaye Ga

ਪੁਤ ਜਿਹੜਾ ਵੀ ਇਹ ਸ਼ਬਦ ਜਪੇਗਾ, ਉਹ ਸਮੇ ਦੀ ਅੱਗ ਤੋਂ ਬਚ ਜਾਵੇਗਾ |

Oh my son, whosoever recites this prayer to the All Merciful Lord Guru Nanak shall be saved from

forthcoming terrible times of this Kalyug.
ਗੁਰੂ ਨਾਨਕ ਦਾਤਾ ਬਖਸ਼ ਲੈ ||
ਬਾਬਾ ਨਾਨਕ ਬਖਸ਼ ਲੈ||

ਮੇਰੀ ਯਾਦ ਮੁਤਾਬਕ ਇਹ 14 ਜਾਂ 15 ਦਸੰਬਰ 1971 ਦੀ ਸਵੇਰ ਦਾ ਵਕਤ ਸੀ, ਅਸੀਂ ਪਠਾਨਕੋਟ ਰਹਿੰਦੇ ਸੀ | ਪਠਾਨਕੋਟ ਦੀ ਸੰਗਤ ਦੇ ਕੁੱਝ ਜਣਿਆਂ ਨੇ ਪਿਤਾ ਜੀ ਪਾਸ ਆ ਕੇ ਬੇਨਤੀ ਕੀਤੀ ਕਿ ਪਠਾਨਕੋਟ ਸੁਰੱਖਿਅਤ ਨਹੀਂ ਹੈ ਅਤੇ ਪਰਿਵਾਰਾਂ ਸਮੇਤ ਇੱਥੋਂ ਕਿਧਰੇ ਹੋਰ ਜਗ੍ਹਾ ਜਾਣ ਦੀ ਆਗਿਆ ਮੰਗੀ | ਲੜਾਈ ਛਿੜ ਜਾਣ ਕਾਰਨ ਉਨ੍ਹਾਂ ਦਿਨਾਂ ਵਿੱਚ ਸਾਰਾ ਸਾਰਾ ਦਿਨ ਪਠਾਨਕੋਟ ਤੇ ਹਵਾਈ ਹਮਲੇ ਹੁੰਦੇ ਰਹਿੰਦੇ ਸਨ |

ਪਿਤਾ ਜੀ ਇਹ ਸੁਣ ਕੇ ਕੁਝ ਦੇਰ ਲਈ ਅੰਤਰਧਿਆਨ ਹੋ ਗਏ | ਉਨ੍ਹਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਧਿਆਇਆ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਸ ਸ਼ਬਦ ਦਾ ਪਾਠ ਕਰਦਿਆਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸੋਟੀ ਨਾਲ ਪਠਾਨਕੋਟ ਦੁਆਲੇ ਇਕ ਫਰਜ਼ੀ ਘੇਰਾ ਵਾਹ ਦਿੱਤਾ,

ਬਿਲਾਵਲੁ ਮਹਲਾ ਪ
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ||
ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ||੦||
ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ||
ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ||੦|| ਰਹਾਉ ||
ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ||
ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ||੨||
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ - 819
ਪ੍ਰਭੂ ਦੀ ਸ਼ਰਨ ਵਿੱਚ ਕੋਈ ਖ਼ਤਰਾ ਨਹੀਂ ਵਿਆਪਦਾ |
ਮੇਰੇ ਦੁਆਲੇ ਰਾਮ ਨਾਮ ਦੀ ਕਾਰ (ਸੁਰੱਖਿਆ ਦਾ ਘੇਰਾ) ਹੈ, ਹੇ ਮੇਰੇ ਵੀਰ ਮੈਨੂੰ ਕੋਈ ਦੁੱਖ ਨਹੀ ਪਹੁੰਚ ਸਕ ਦਾ | ਮੈਨੂੰ ਪੂਰਨ ਗੁਰੂ ਪ੍ਰਾਪਤ ਹੋ ਗਿਆ ਹੈ | ਜਿਸਨੇ ਮੈਨੂੰ ਆਪਣੇ ਭਾਣੇ ਵਿੱਚ ਰਹਿਣ ਦਾ ਬਲ ਬਖਸ਼ਿਆ ਹੈ, ਉਸਨੇ ਮੈਨੂੰ ਪ੍ਰਭੂ ਦੇ ਨਾਮ-ਅੰਮ੍ਰਿਤ ਦੀ ਦਾਤ ਬਖਸ਼ੀ ਹੈ | ਸਰਬ ਪ੍ਰਤਿਪਾਲਕ ਪ੍ਰਭੂ ਨੇ ਮੈਨੂੰ ਸਭ ਮੁਸ਼ਕਲਾਂ ਤੋਂ ਬਚਾ ਲਿਆ ਹੈ | ਸ੍ਰੀ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਪ੍ਰਭੂ ਨੇ ਮਿਹਰ ਕਰਕੇ ਮੇਰੀ ਰੱਖਿਆ ਕੀਤੀ ਹੈ |

ਉਨ੍ਹਾਂ ਨੇ ਰੱਬੀ ਬਾਣੀ ਦੀ ਇਸ ਮਹਾਂ ਸ਼ਕਤੀ ਅਤੇ ਸਮਰਥਾ ਨਾਲ ਪਠਾਨਕੋਟ ਦੁਆਲੇ ਇਕ ਅਲੰਘ ਰੇਖਾ ਖਿੱਚ ਦਿੱਤੀ | ਉਨ੍ਹਾਂ ਨੇ ਸੰਗਤ ਨੂੰ ਬਿਨਾਂ ਕਿਸੇ ਡਰ-ਭੈ ਦੇ ਪਠਾਨਕੋਟ ਵਿੱਚ ਹੀ ਟਿਕੇ ਰਹਿਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਹੁਣ ਵੈਰੀ ਦਾ ਕੋਈ ਜਹਾਜ ਪਠਾਨਕੋਟ ਨੂੰ ਨਹੀਂ ਆਵੇਗਾ| ਇਸ ਤੋਂ ਬਾਅਦ ਪਠਾਨਕੋਟ ਤੇ ਕੋਈ ਹਵਾਈ ਹਮਲਾ ਨਹੀਂ ਹੋਇਆ ਸੀ | ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੀ ਸ਼ਕਤੀ ਅਤੇ ਸਮਰਥਾ ਦਾ ਚਮਤਕਾਰੀ ਅਸਰ ਸੀ |

ਕਈ ਸਾਲ ਬਾਅਦ ਜਦੋਂ ਮੈਂ ਪਿਤਾ ਜੀ ਨੂੰ ਪੁੱਛਿਆ ਕਿ ਉਸ ਤੋਂ ਬਾਅਦ ਦੁਸ਼ਮਣ ਦੇ ਕਿਸੇ ਜਹਾਜ ਨੇ ਪਠਾਨਕੋਟ ਤੇ ਹਮਲਾ ਕਿਉਂ ਨਹੀਂ ਕੀਤਾ ਸੀ ਤਾ ਉਨ੍ਹਾਂ ਨੇ ਮੈਨੂੰ ਉਪਰੋਕਤ ਵਾਰਤਾ ਸੁਣਾਈ ਸੀ |

ਰੀਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਬਹੁਤ ਸਮਾਂ ਘੋਰ ਤਪੱਸਿਆ ਵਿੱਚ ਗੁਜ਼ਾਰਿਆ ਸੀ | ਉਹ ਇਕ ਸਾਲ ਵਿੱਚ ਕਈ ਵਾਰ ਚਾਲੀਸਾ ਕਰਦੇ ਸਨ | ਮੂਲ ਮੰਤ੍ਰ (“ਨਾਨਕ ਹੋਸੀ ਭੀ ਸਚ” ਤਕ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਸ਼ਬਦ ਅਤੇ ਸਤਿਨਾਮ ਸ੍ਰੀ ਵਾਹਿਗੁਰੂ ਦੀ ਮਾਲਾ ਦੇ ਇਕ ਇਕ ਮਣਕੇ ਨਾਲ ਜਾਪ ਕਰਨ ਵਿੱਚ ਬਾਰਾਂ ਘੰਟੇ ਲਗਦੇ ਸਨ | ਉਹ ਇਸ ਜਾਪ ਦੀਆਂ 32 ਮਾਲਾ (108 ਮਣਕਿਆਂ ਵਾਲੀਆਂ) 40 ਦਿਨ ਤੱਕ ਲਗਾਤਾਰ ਕਰਦੇ ਸਨ | ਇਹ ਸਿਮਰਨ ਅਤੇ ਬੰਦਗੀ ਰੋਜ਼ਾਨਾ ਤੋਂ ਵੱਖਰੀ ਹੁੰਦੀ ਸੀ |

ਇਕ ਵਾਰ ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਇਕ ਵਾਰ ਇਸ ਸ਼ਬਦ (ਤਾਤੀ ਵਾਉ ਨ ਲਗਈ) ਦਾ ਵੀ ਚਾਲੀਸਾ ਕੱਟਿਆ ਸੀ | ਗੁਰੂ ਦੀ ਕਿਰਪਾ ਨਾਲ ਸ਼ਬਦ ਦਾ ਚਾਲੀਸਾ ਸਫ਼ਲਤਾ ਨਾਲ ਪੂਰਾ ਕਰਨ ਨਾਲ ਸੁਰਤ ਉਸ ਸ਼ਬਦ ਦੇ ਰੂਹਾਨੀ ਮੰਡਲ ਦੇ ਵਿਸਮਾਦ ਵਿੱਚ ਜੁੜ ਜਾਂਦੀ ਹੈ | ਫਿਰ ਇਸ ਸ਼ਬਦ ਦੀ ਸ਼ੱਕਤੀ ਅਤੇ ਸਮਰਥਾ ਨਾਲ ਰੂਹਾਨੀ ਬਰਕਤ ਦਾ ਨਵਾਂ ਦੌਰ ਸ਼ੁਰੂ ਹੁੰਦਾ ਹੈ|

ਇਨ੍ਹਾਂ ਚਾਲੀਸਿਆਂ ਦੌਰਾਨ ਉਨ੍ਹਾਂ ਨੂੰ ਵੀ ਇਲਾਹੀ ਅਨੁਭਵ ਰਾਹੀਂ ਪ੍ਰਭੂ ਪ੍ਰਾਪਤੀ ਦੀ ਉੱਚੀ ਅਵਸਥਾ ਪ੍ਰਾਪਤ ਹੁੰਦੀ ਸੀ | ਇਕ ਵਾਰੀ ਪਿਤਾ ਜੀ ਨੇ ਆਪਣੀ ਰੱਬੀ ਮੌਜ ਵਿੱਚ ਮੈਨੂੰ ਆਪਣੀ ਸਚਖੰਡ ਯਾਤਰਾ ਬਾਰੇ ਇਸ ਤਰ੍ਹਾਂ ਦੱਸਿਆ ਸੀ-“ਇਕ ਵਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਮੈਨੂੰ ਸਚਖੰਡ ਤੱਕ ਲੈ ਗਏ ਸਨ | ਅਤੀ ਅਨੰਦ, ਸ਼ੁਕਰਾਨੇ ਅਤੇ ਸੱਚ-ਖੰਡ ਦੀ ਇਲਾਹੀ ਸ਼ਾਨ ਤੋਂ ਅਚੰਭਿਤ ਹੋ ਕੇ ਮੈਂ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਰਮ ਸਮਸਤ ਜੋਤ ਨਿਰੰਕਾਰ ਅਤੇ ਸਤਿਗੁਰੂ ਨਾਨਕ ਦੇਵ ਜੀ ਅੱਗੇ ਸੀਸ ਨਿਵਾਇਆ | ਜਦੋਂ ਮੈਂ ਆਪਣਾ ਸੀਸ ਉਤਾਂਹ ਚੁੱਕਿਆਂ ਤਾਂ ਮੈਂ ਸਤਿਗੁਰੂ ਨਾਨਕ ਦੇਵ ਜੀ ਨੂੰ ਤਿੰਨੇ ਅਸਥਾਨਾਂ ਤੇ ਬਿਰਾਜਮਾਨ ਦੇਖਿਆ |

ਪਰਮ ਸਮਸਤ ਜੋਤ ਨਿਰੰਕਾਰ
ਗੁਰੂ ਨਾਨਕ ਪਾਤਸ਼ਾਹ ਤੇ
ਬਾਬਾ ਨੰਦ ਸਿੰਘ ਜੀ ਮਹਾਰਾਜ

ਜਦੋਂ ਦੁਬਾਰਾ ਮੈਂ ਸੀਸ ਚੁੱਕਿਆ ਤਾਂ ਤਿੰਨੇ ਅਸਥਾਨਾਂ ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ | ਬਹੁਤ ਸਤਿਕਾਰ ਤੇ ਨਿਮਰਤਾ ਨਾਲ ਮੈਂ ਫਿਰ ਸੀਸ ਨਿਵਾਇਆ |

ਇਸ ਰੂਹਾਨੀ ਯਾਤਰਾ ਦਾ ਮਹਾਨ ਅਨੁਭਵ ਸਾਂਝਾ ਕਰਦਿਆਂ ਪਿਤਾ ਜੀ ਨੇ ਮੈਨੂੰ ਇਹ ਨਿਸ਼ਚਾ ਪੱਕਾ ਕਰਨ ਲਈ ਕਿਹਾ ਕਿ ਪੂਜਯ ਬਾਬਾ ਨੰਦ ਸਿੰਘ ਜੀ ਮਹਾਰਾਜ, ਜਗਤ ਗੁਰੂ-ਗੁਰੂ ਨਾਨਕ ਸਾਹਿਬ ਅਤੇ ਅਕਾਲ ਪੁਰਖ ਨਿਰੰਕਾਰ ਵਿੱਚਕਾਰ ਕੋਈ ਭੇਦ ਨਹੀਂ ਹੈ |

ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਗਿਆਨ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਹੋਰ ਕਿਸੇ ਗਿਆਨ ਦੀ ਲੋੜ ਨਹੀਂ ਰਹਿੰਦੀ| ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਬਾਅਦ ਕਿਸੇ ਹੋਰ ਦੇ ਦਰਸ਼ਨਾਂ ਦੀ ਲੋੜ ਬਾਕੀ ਨਹੀਂ ਰਹਿੰਦੀ | ਬਾਬਾ ਜੀ ਦੇ ਪ੍ਰਵਚਨ ਸ੍ਰਵਣ ਕਰਨ ਬਾਅਦ ਹੋਰ ਕੁਝ ਸ੍ਰਵਣ ਕਰਨ ਦੀ ਲੋੜ ਬਾਕੀ ਨਹੀਂ ਰਹਿੰਦੀ ਅਤੇ ਉਨ੍ਹਾਂ ਦੀ ਅਪਾਰ ਮਿਹਰ ਬਖਸ਼ਿਸ਼ ਦਾ ਆਨੰਦ ਮਾਨਣ ਬਾਅਦ ਹੋਰ ਸਾਰੇ ਰਸ ਫਿੱਕੇ ਲੱਗਣ ਲੱਗ ਪੈਂਦੇ ਹਨ |
ਬਾਬਾ ਨਰਿੰਦਰ ਸਿੰਘ ਜੀ
ਇਕ ਵਾਰ ਪਿਤਾ ਜੀ ਨੂੰ ਇਕ ਚਾਲੀਸੇ ਦੌਰਾਨ ਇਹ ਜਗਤ ਜਲਦਾ ਨਜ਼ਰ ਆਇਆ ਸੀ | ਪਿਤਾ ਜੀ ਨੇ “ਉੱਪਰ” ਵੱਲ ਜਾਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਰੂਹਾਨੀ ਮੰਡਲ ਵਿੱਚ ਬਹੁਤ ਉੱਚੇ ਉੱਡ ਗਏ ਤਾਂ ਇਸ ਧਾਰਨਾਂ ਦਾ ਗਾਇਨ ਕਰਨ ਲੱਗ ਪਏ,
ਗੁਰੂ ਨਾਨਕ ਦਾਤਾ ਬਖਸ਼ ਲੈ |
ਬਾਬਾ ਨਾਨਕ ਬਖਸ਼ ਲੈ ||

ਆਕਾਸ਼ ਵਿੱਚ ਪਿਤਾ ਜੀ ਦੁਆਰਾ ਗਾਈ ਜਾਂਦੀ ਇਹ ਜੀਅ-ਦਾਨ ਦੇਣ ਵਾਲੀ ਧਾਰਨਾ ਸੁਣਨ ਵਾਲਿਆਂ ਨੂੰ ਇਲਾਹੀ ਧਰਵਾਸ ਦੇ ਰਹੀ ਸੀ | ਤਦ ਮਹਾਨ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਕਾਸ਼ ਬਾਣੀ ਕੀਤੀ:

ਪੁਤ ਜਿਹੜਾ ਵੀ ਇਹ ਸ਼ਬਦ ਜਪੇਗਾ, ਉਹ ਸਮੇ ਦੀ ਅੱਗ ਤੋਂ ਬਚ ਜਾਵੇਗਾ |
ਐ ਮੇਰੇ ਪਿਆਰੇ ਪੁੱਤਰ ! ਜਿਹੜਾ ਵੀ ਦਿਆਲੂ ਸਤਿਗੁਰੂ ਨਾਨਕ ਦੇਵ ਜੀ ਅੱਗੇ ਇਹ ਜੋਦੜੀ ਕਰੇਗਾ, ਉਹ ਕਲਿਯੁਗ ਦੀ ਅੱਗ ਤੋਂ ਬਚ ਜਾਵੇਗਾ, ਬਾਬਾ ਨਰਿੰਦਰ ਸਿੰਘ ਜੀ ਇਹ ਜਾਪ ਦਸਣ ਵਾਲੇ ਮੋਢੀ ਹਨ |

ਉਹ ਤਾਕੀਦ ਕਰਦੇ ਸਨ ਕਿ ਆਪਣੇ ਰੋਜ਼ਾਨਾ ਨਿਤਨੇਮ ਦੇ ਇਲਾਵਾ ਇਸ ਜਾਪ ਰਾਹੀਂ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਬਖਸ਼ਾਉੱਣ ਦੀ ਜੋਦੜੀ ਕਰਦੇ ਰਿਹਾ ਕਰੋ |