ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸੰਕਲਪ (13 ਨੇਮ)

Humbly request you to share with all you know on the planet!

  1. ਕਿਸੇ ਪਾਸੋਂ ਕੋਈ ਚੀਜ਼ ਨਹੀਂ ਮੰਗਣੀ।
  2. ਪੇਸੇ ਨੂੰ ਹੱਥ ਨਹੀਂ ਲਾਉਣਾ।
  3. ਨਗਰ ਦੇ ਵਿੱਚ ਨਹੀਂ ਰਹਿਣਾ।
  4. ਕਿਸੇ ਦੇ ਚਿੱਠੀ ਪੱਤਰ ਭੇਜਣ ਤੇ ਨਹੀਂ ਜਾਣਾ।
  5. ਕਿਸੇ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਣਾ।
  6. ਕਿਸੇ ਧਰਮ ਅਸਥਾਨ ਤੋਂ ਸਿਰੋਪਾ ਨਹੀਂ ਲੈਣਾ।
  7. ਆਪਣੇ ਨਾਮ ਕੋਈ ਜਗੀਰ ਨਹੀਂ ਲੁਆਉਣੀ।
  8. ਦਸਤਖ਼ਤ ਨਹੀਂ ਕਰਨੇ।
  9. ਇਕੱਲੀ ਇਸਤਰੀ ਨੂੰ ਦਰਸ਼ਨ ਨਹੀਂ ਦੇਣੇ।
  10. ਕਿਸੇ ਦੇ ਘਰ ਅਖੰਡ ਪਾਠ ਤੇ ਨਹੀਂ ਜਾਣਾ।
  11. ਸੰਗਤ ਦੇ ਵਿੱਚ ਰਾਗੀਆਂ ਅਤੇ ਸੰਗਤ ਨਾਲੋਂ ਟੋਆ ਪੁੱਟ ਕੇ ਨੀਵੇਂ ਥਾਂ ਬੈਠਣਾ।
  12. ਕਿਸੇ ਦੀਵਾਨ ਜਾਂ ਇਕੱਠ ਤੇ ਨਹੀਂ ਜਾਣਾ।
  13. ਸ੍ਰੀ ਗੁਰੂ ਨਾਨਕ ਪਾਤਸ਼ਾਹ ਤੋਂ ਬਗੈਰ ਕਿਸੇ ਜੀਅ ਦੀ ਉਸਤੱਤ ਨਹੀਂ ਕਰਨੀ।

ਕਲਿਜੁਗ ਦੇ ਭਿਆਨਕ ਸਮੇਂ ਵਿੱਚ ਸੱਚਾਈ ਦੇ ਮਾਰਗ ਲਈ ਬਣਾਏ ਗਏ ਇਹ ਦ੍ਰਿੜ੍ਹ ਨਿਯਮ ਇਕ ਅਧਿਆਤਮਿਕ ਮਹਾਂ ਸੂਰਬੀਰ ਦੇ ਸਨ। ਇਹ ਸਰਬ ਸਰੇਸ਼ਟ ਨਿਯਮ ਅਵਸਥਾ ਵਿੱਚ ਸੰਸਾਰ ਦਾ ਪੂਰਨ ਤਿਆਗ ਦਸਦੇ ਹਨ। ਇਹ ਮਹਾਨ ਸੂਰਬੀਰ ਕਾਮਿਨੀ ਅਤੇ ਕੰਚਨ ਤੋਂ ਪੂਰੀ ਤਰਾਂ ਨਿਰਲੇਪ ਸਨ। ਆਪਣੇ ਨਾਮ, ਆਪਣੀ ਵਡਿਆਈ, ਆਪਣੇ ਪ੍ਰਚਾਰ, ਧੜੇਬੰਦੀ ਅਤੇ ਰਾਜਨੀਤਿਕ ਸਿਆਸਤ ਤੋਂ ਪੂਰਨ ਤੌਰ ਤੇ ਮੁਕਤ ਸਨ। ਦੁਨਿਆਵੀ ਖ਼ਾਹਿਸ਼ਾਂ ਅਤੇ ਸੰਸਾਰ ਦੀ ਕੋਈ ਵੀ ਵਸਤੂ ਊਨ੍ਹਾਂ ਨੂੰ ਆਕਰਸ਼ਿਤ ਨਹੀਂ ਕਰ ਸਕਦੀ ਸੀ। ਇਹ ਮਾਇਆਵੀ ਚੀਜ਼ਾਂ ਤਾਂ ਉਨ੍ਹਾਂ ਦੇ ਪਾਵਨ ਅਸਥਾਨ ਦੇ ਨੇੜੇ ਵੀ ਨਹੀਂ ਢੁਕਦੀਆਂ ਸੀ। ਸਰੀਰਕ ਤੌਰ ਤੇ ਤਾਂ ਨੇੜੇ ਕੀ ਢੁੱਕਣਾ ਸੀ ਉਨ੍ਹਾਂ ਦੀ ਮਾਨਸਿਕ ਤੇ ਅਧਿਆਤਮਿਕ ਦੌੜ ਵੀ ਇਹ ਪਵਿੱਤਰ ਅਸਥਾਨਾਂ ਦੇ ਬਾਹਰ ਹੀ ਖਤਮ ਹੋ ਜਾਂਦੀ ਸੀ। ਮਾਇਆ ਦੀ ਸੀਮਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸਚਖੰਡ ਦੀ ਸੀਮਾਂ ਤਕ ਪਹੁੰਚ ਨਹੀਂ ਸਕਦੀ ਸੀ।

ਅਜਿਹੇ ਅਦਭੁਤ ਅਤੇ ਬੇਮਿਸਾਲ ਤਿਆਗ ਦੇ ਬਾਵਜੂਦ ਉਹ ਹਮੇਸ਼ਾ ਸਾਧ-ਸੰਗਤ ਦੇ ਪੈਰਾਂ ਦੀ ਸਤਿਹ ਤੋਂ ਨੀਵੇਂ ਬੈਠਦੇ ਸਨ। ਉਹ ਮਨ ਅਤੇ ਆਤਮਾ ਨੂੰ ਹਿਲਾ ਦੇਣ ਵਾਲੇ ਨਿਰਮਾਣਤਾ, ਨਿਮਰਤਾ ਅਤੇ ਗਰੀਬੀ ਦੇ ਉਦਾਹਰਣ ਦਿਆ ਕਰਦੇ ਸਨ ਅਤੇ ਆਪ ਹੀ ਉਸ ਨਿਰਮਾਣਤਾ ਨਿਮਰਤਾ ਤੇ ਗਰੀਬੀ ਦੇ ਪੂਰਨਿਆਂ ਦਾ ਪ੍ਰਤੱਖ ਸਰੂਪ ਸਨ। ਉਨ੍ਹਾਂ ਲਈ ਇਨ੍ਹਾਂ ਨਿਯਮਾਂ ਦੇ ਉਲਟ ਲਿਆ ਗਿਆ ਕੋਈ ਕਦਮ ਸਰਵ ਉਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ) ਇਕ ਸੱਚੇ ਪ੍ਰੇਮੀ ਦੇ ਸੱਚੇ ਪਿਆਰ ਵਿੱਚ ਭਾਰੀ ਘਾਟ ਸੀ।

ਜਿਹੜਾ ਵੀ ਪਰਮਾਤਮਾ ਦਾ ਸੱਚਾ ਪ੍ਰੇਮੀ ਹੈ, ਨਾਮ ਦਾ ਸੱਚਾ ਆਸ਼ਕ ਹੈ, ਭਗਵਾਨ ਦਾ ਸੱਚਾ ਭਗਤ ਹੈ ਉਹ ਆਪਣੀ ਸੱਚੀ ਭਗਤੀ ਵਿੱਚ ਆਪਣੇ ਨਾਮ ਦੀ ਵਡਿਆਈ, ਆਪਣੀ ਮਸ਼ਹੂਰੀ ਅਤੇ ਮਾਇਆ ਇਕੱਠੀ ਕਰਨ ਵਰਗੀਆਂ ਮਿਲਾਵਟਾਂ ਸ਼ਾਮਿਲ ਨਹੀਂ ਕਰ ਸਕਦਾ। ਉਸ ਵਾਸਤੇ ਇਹ ਤੁੱਛ ਮਿਲਾਵਟਾਂ ਤਾਂ ਸੱਚੇ ਪ੍ਰੇਮ ਦੇ ਸੱਚਮੁੱਚ ਇਕ ਬੜੀ ਭਾਰੀ ਘਾਟ ਹੈ।

ਭਗਤੀ ਕੀ ਤੇ ਉਸਦਾ ਦਿਖਾਵਾ ਕੀ ਤੇ ਮੱਥੇ ਟਿਕਾਉਣ ਦੀ ਭੁੱਖ ਕੀ।